ਨਿਊਜ਼ ਪੰਜਾਬ
1 ਨਵੰਬਰ,2026
ਬਿਹਾਰ ਦੀ ਸਿਆਸਤ ਵਿੱਚ ਉਸ ਸਮੇਂ ਨਵੀਂ ਹਲਚਲ ਦੇਖਣ ਨੂੰ ਮਿਲੀ, ਜਦੋਂ ਐਮਐਲਸੀ ਚੋਣਾਂ ਵਿੱਚ ਜੇਡੀਯੂ ਦੇ ਉਮੀਦਵਾਰਾਂ ਨੂੰ ਹਰਾਉਣ ਵਾਲੇ ਦੋ ਆਜ਼ਾਦ ਉਮੀਦਵਾਰ ਭਾਜਪਾ ਵਿੱਚ ਸ਼ਾਮਲ ਹੋ ਗਏ। ਬੰਸ਼ੀਧਰ ਬ੍ਰਜਵਾਸੀ ਨੇ ਤਿਰਹੁਤ ਗ੍ਰੈਜੂਏਟ ਸੀਟ ਤੋਂ ਜਿੱਤ ਹਾਸਲ ਕੀਤੀ ਸੀ, ਜਦਕਿ ਰਾਹੁਲ ਰਾਜ ਨੇ ਸਾਰਨ ਟੀਚਰਜ਼ ਸੀਟ ਤੋਂ ਜੇਤੂ ਰਹੇ ਸਨ। ਖਾਸ ਗੱਲ ਇਹ ਹੈ ਕਿ ਰਾਹੁਲ ਰਾਜ ਪਹਿਲਾਂ ਭਾਜਪਾ ਨਾਲ ਜੁੜੇ ਹੋਏ ਸਨ, ਪਰ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਛੇ ਸਾਲਾਂ ਲਈ ਕੱਢ ਦਿੱਤਾ ਸੀ। ਹੁਣ ਦੋਵਾਂ ਆਗੂਆਂ ਦੀ ਭਾਜਪਾ ਵਿੱਚ ਵਾਪਸੀ ਅਤੇ ਸ਼ਮੂਲੀਅਤ ਨਾਲ ਬਿਹਾਰ ਦੇ ਸਿਆਸੀ ਸਮੀਕਰਨਾਂ ਅਤੇ ਐਨਡੀਏ ਦੇ ਅੰਦਰ ਜੇਡੀਯੂ-ਭਾਜਪਾ ਦੇ ਰਿਸ਼ਤਿਆਂ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
