ਪੰਜਾਬੀ ਸੰਗੀਤ ਜਗਤ ਦਾ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ ਦਾ ਹੋਇਆ ਸਦਾ ਲਈ ਵਿਛੋੜਾ

ਨਿਊਜ਼ ਪੰਜਾਬ

15 ਨਵੰਬਰ 2025

ਪੰਜਾਬੀ ਸੰਗੀਤ ਜਗਤ ਤੋਂ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ ਦੇ ਦਿਹਾਂਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਪੰਜਾਬੀ ਕਲਾਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਕਾਂ ਵਿਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਗਾਇਕ ਅਮਰਿੰਦਰ ਗਿੱਲ ਨੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ

  • ‘ਅਲਵਿਦਾ ਨਿੰਮੇ, ਪ੍ਰਮਾਤਮਾ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ…।’ ਦੱਸ ਦੇਈਏ ਕਿ ਨਿੰਮਾ ਲੁਹਾਰਕਾ ਨੇ ਪੰਜਾਬੀ ਸੰਗੀਤ ਇੰਡਸਟਰੀ ਨੂੰ 500 ਤੋਂ ਵੱਧ ਗੀਤ ਦਿੱਤੇ ।

ਨਿੰਮਾ ਲੁਹਾਰਕਾ ਦ ਅਸਲੀ ਨਾਂ ਨਿਰਮਲ ਸਿੰਘ ਹੈ ਅਤੇ ਉਨ੍ਹਾਂ ਦ ਜਨਮ 24 ਮਾਰਚ 1977 ਨੂੰ  ਉਹ ਆਇਆ ਸੀ। ਨਿੰਮੇ ਦੇ ਲਿਖੇ ਗੀਤਾਂ ਨੂੰ ਕੁਲਵਿੰਦਰ ਢਿੱਲੋਂ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਦਿਲਜੀਤ ਦੋਸਾਂਝ, ਲਖਵਿੰਦਰ ਵਡਾਲੀ, ਅਮਰਿੰਦਰ ਗਿੱਲ ਵਰਗੇ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਨੇ ਗਾਇਆ।