ਇੰਗਲੈਂਡ’ਚ ਦਿਲ ਦਾ ਦੌਰਾ ਪੈਣ ਨਾਲ ਲੋਹਗੜ੍ਹ ਦੇ ਨੌਜਵਾਨ ਦੀ ਮੌਤ, ਪਿੰਡ ਵਿੱਚ ਸੌਗ ਦਾ ਮਾਹੌਲ

ਨਿਊਜ਼ ਪੰਜਾਬ

15 ਨਵੰਬਰ 2025

ਇੰਗਲੈਂਡ ਵਿੱਚ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਲੋਹਗੜ੍ਹ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਚ ਬੇਅੰਤ ਸਿੰਘ ਧਨੇਸਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਲੱਕੀ ਪੁੱਤਰ ਮਾਸਟਰ ਰਘਵੀਰ ਸਿੰਘ (ਧੂਰੀ ਬੱਸਾਂ ਵਾਲੇ) ਨੇ ਹਾਲ ਹੀ ਵਿੱਚ ਆਪਣੀਆਂ ਛੁੱਟੀਆਂ ਪੂਰੀਆਂ ਕਰ ਕੇ 20 ਅਕਤੂਬਰ ਨੂੰ ਵਾਪਸ ਇੰਗਲੈਂਡ ਲਈ ਉਡਾਣ ਭਰੀ ਸੀ।

ਪਰ ਸਿਰਫ ਪੰਜ ਦਿਨ ਬਾਅਦ 25 ਅਕਤੂਬਰ ਨੂੰ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਨੂੰ ਇਹ ਖ਼ਬਰ ਮਿਲਦੇ ਹੀ ਮਾਤਮ ਛਾ ਗਿਆ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਲੱਕੀ ਦਾ ਅੰਤਿਮ ਸੰਸਕਾਰ ਪਿੰਡ ਲੋਹਗੜ੍ਹ (ਬਰਨਾਲਾ) ਵਿਖੇ ਕੀਤਾ ਜਾਵੇਗਾ। ਲਖਵਿੰਦਰ ਸਿੰਘ ਲੱਕੀ ਆਪਣੀ ਮਿਲਣਸਾਰ ਅਤੇ ਹੱਸਮੁਖ ਸੁਭਾਅ ਲਈ ਜਾਣਿਆ ਜਾਂਦਾ ਸੀ। ਪਿੰਡ ਦੇ ਲੋਕਾਂ ਨੇ ਉਸ ਦੀ ਅਚਾਨਕ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ। ਲਖਵਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ।