ਨਿਊਜ਼ ਪੰਜਾਬ
15 ਨਵੰਬਰ 2025
ਅੱਜ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਈ.ਟੀ. ਵਿੰਗ ਦੇ ਮੁਖੀ ਨੱਛਤਰ ਗਿੱਲ ਨੂੰ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਕੈਫ਼ੇ ਤੋਂ ਅਚਾਨਕ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ, ਗਿੱਲ ਕੈਫ਼ੇ ਵਿੱਚ ਮੌਜੂਦ ਸੀ ਜਦੋਂ ਪੁਲਿਸ ਦੀ ਟੀਮ ਬਿਨਾਂ ਕੋਈ ਕਾਰਨ ਸਾਂਝਾ ਕੀਤੇ ਉਸਨੂੰ ਹਿਰਾਸਤ ਵਿੱਚ ਲੈ ਗਈ। ਇਸ ਦੌਰਾਨ ਪੁਲਿਸ ਨੇ ਕੈਫ਼ੇ ਵਿੱਚ ਲੱਗੇ ਸੀਸੀਟੀਵੀ ਸਿਸਟਮ ਦਾ ਡੀਵੀਆਰ ਵੀ ਕਬਜ਼ੇ ਵਿੱਚ ਕਰ ਲਿਆ।
ਚਰਚਾ ਹੈ ਕਿ ਤਰਨਤਾਰਨ ਜ਼ਿਮਨੀ ਚੋਣਾਂ ਦੌਰਾਨ ਨੱਛਤਰ ਗਿੱਲ ਨੂੰ ਪੁਲਿਸ ਵੱਲੋਂ ਕਈ ਵਾਰ ਧਮਕੀਆਂ ਵੀ ਮਿਲੀਆਂ ਸਨ। ਅੱਜ ਦੀ ਕਾਰਵਾਈ ਤਰਨਤਾਰਨ ਪੁਲਿਸ ਦੇ ਡੀਐਸਪੀ ਅਤੁਲ ਸੋਨੀ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿੱਚ ਗਿੱਲ ਨੂੰ ਰਸਮੀ ਤੌਰ ‘ਤੇ ਹਿਰਾਸਤ ਵਿੱਚ ਲਿਆ ਗਿਆ।
