ਨਿਊਜ਼ ਪੰਜਾਬ
1 ਨਵੰਬਰ,2026
ਜ਼ਿੰਦਗੀ ਵਿੱਚ ਹਰ ਇਨਸਾਨ ਆਪਣੀ ਜ਼ਿੰਮੇਵਾਰੀਆਂ ਅਤੇ ਕੰਮਾਂ ਵਿੱਚ ਰੁੱਝਿਆ ਹੋਇਆ ਹੈ, ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਰੁਝੇਵਿਆਂ ਵਿੱਚੋਂ ਤੁਹਾਡੇ ਲਈ ਸਮਾਂ ਕੱਢਦੇ ਹਨ। ਤੁਹਾਡੀ ਖੁਸ਼ੀ ਵਿੱਚ ਖੁਸ਼ ਹੁੰਦੇ ਹਨ ਅਤੇ ਔਖੇ ਸਮੇਂ ਵਿੱਚ ਤੁਹਾਡੇ ਨਾਲ ਖੜ੍ਹੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਸਾਥ ਕਿਸੇ ਅਨਮੋਲ ਦੌਲਤ ਤੋਂ ਘੱਟ ਨਹੀਂ ਹੁੰਦਾ। ਇਸ ਲਈ ਹਮੇਸ਼ਾ ਉਨ੍ਹਾਂ ਲੋਕਾਂ ਦੀ ਕਦਰ ਕਰੋ ਜੋ ਤੁਹਾਡੇ ਲਈ ਆਪਣਾ ਕੀਮਤੀ ਸਮਾਂ ਕੱਢਦੇ ਹਨ, ਕਿਉਂਕਿ ਪੈਸਾ ਤਾਂ ਦੁਬਾਰਾ ਕਮਾਇਆ ਜਾ ਸਕਦਾ ਹੈ ਪਰ ਬੀਤਿਆ ਹੋਇਆ ਸਮਾਂ ਅਤੇ ਸੱਚੇ ਦਿਲ ਵਾਲੇ ਇਨਸਾਨ ਮੁੜ ਨਹੀਂ ਮਿਲਦੇ।
