ਭਾਜਪਾ ਵੱਲੋਂ ਪੰਜਾਬ ਓਬੀਸੀ ਮੋਰਚੇ ਦੀ ਨਵੀਂ ਟੀਮ ਦਾ ਐਲਾਨ, ਗੁਰਦਰਸ਼ਨ ਸਿੰਘ ਸੈਣੀ ਬਣੇ ਉਪ ਪ੍ਰਧਾਨ

ਨਿਊਜ਼ ਪੰਜਾਬ

5 ਅਕਤੂਬਰ,2026

ਭਾਜਪਾ ਨੇ ਪੰਜਾਬ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਓਬੀਸੀ ਮੋਰਚਾ ਪੰਜਾਬ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਇਸ ਨਵੀਂ ਟੀਮ ਵਿੱਚ ਹਲਕਾ ਡੇਰਾਬੱਸੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਗੁਰਦਰਸ਼ਨ ਸਿੰਘ ਸੈਣੀ ਨੂੰ ਪੰਜਾਬ ਓਬੀਸੀ ਮੋਰਚੇ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨੂੰ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦੇ ਤਾਲਮੇਲ ਨਾਲ ਲਿਆ ਗਿਆ ਫੈਸਲਾ ਦੱਸਿਆ ਜਾ ਰਿਹਾ ਹੈ। ਓਬੀਸੀ ਮੋਰਚੇ ਦੇ ਵਿਸਥਾਰ ਅਤੇ ਨਵੀਂ ਟੀਮ ਦੇ ਗਠਨ ਵਿੱਚ ਪੰਜਾਬ ਭਾਜਪਾ ਦੀ ਕੋਰ ਲੀਡਰਸ਼ਿਪ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।