ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ, ਕਮਰਸ਼ੀਅਲ LPG ਸਿਲੰਡਰ ਹੋਇਆ ਮਹਿੰਗਾ

ਨਿਊਜ਼ ਪੰਜਾਬ

1 ਅਕਤੂਬਰ 2026

ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦਾ ਝਟਕਾ ਲੱਗਿਆ ਹੈ। ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਤੇਲ-ਗੈਸ ਕੰਪਨੀਆਂ ਵੱਲੋਂ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੇ ਰੇਟ ਵਿੱਚ 60 ਤੋਂ 70 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਇਸ ਦੀ ਕੀਮਤ 62.50 ਰੁਪਏ ਵਧ ਕੇ 2810 ਰੁਪਏ ਹੋ ਗਈ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਟੈਕਸ ਅਤੇ ਹੋਰ ਸਥਾਨਕ ਦਰਾਂ ਕਾਰਨ ਸਿਲੰਡਰ ਦੀ ਕੀਮਤ ਵੱਖਰੀ ਹੋ ਸਕਦੀ ਹੈ। ਇਸ ਵਾਧੇ ਦਾ ਸਭ ਤੋਂ ਵੱਧ ਅਸਰ ਹੋਟਲਾਂ, ਰੈਸਟੋਰੈਂਟਾਂ ਅਤੇ ਕੈਟਰਿੰਗ ਕਾਰੋਬਾਰਾਂ ’ਤੇ ਪੈ ਸਕਦਾ ਹੈ, ਕਿਉਂਕਿ ਇਨ੍ਹਾਂ ਥਾਵਾਂ ’ਤੇ ਵੱਡੀ ਮਾਤਰਾ ਵਿੱਚ ਕਮਰਸ਼ੀਅਲ LPG ਦੀ ਵਰਤੋਂ ਹੁੰਦੀ ਹੈ। ਗੈਸ ਮਹਿੰਗੀ ਹੋਣ ਨਾਲ ਕਾਰੋਬਾਰੀਆਂ ਦੀ ਲਾਗਤ ਵਧ ਸਕਦੀ ਹੈ ਅਤੇ ਇਸ ਦਾ ਅਸਰ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ’ਤੇ ਵੀ ਪੈ ਸਕਦਾ ਹੈ। ਹਾਲਾਂਕਿ ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।