ਰਾਜਪਾਲ ਯਾਦਵ ਦਾ ਦਰਦਨਾਕ ਦੌਰ: ਚੈੱਕ ਬਾਊਂਸ ਮਾਮਲੇ ’ਚ ਕੋਈ ਰਾਹਤ ਨਹੀਂ, ਭਾਵੁਕ ਹੋ ਕੇ ਤਿਹਾੜ ਜੇਲ੍ਹ ’ਚ ਕੀਤਾ ਸਰੈਂਡਰ

ਨਿਊਜ਼ ਪੰਜਾਬ

10 ਫ਼ਰਵਰੀ 2026

ਸਿਨੇਮਾ ਜਗਤ ਤੋਂ ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਦਿੱਤਾ ਹੈ। ਬਾਲੀਵੁੱਡ ਦੇ ਮਸ਼ਹੂਰ ਕਾਮੇਡੀ ਕਲਾਕਾਰ ਰਾਜਪਾਲ ਯਾਦਵ ਨੂੰ ਕਰੋੜਾਂ ਰੁਪਏ ਦੇ ਚੈੱਕ ਬਾਊਂਸ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵੱਲੋਂ ਕੋਈ ਰਾਹਤ ਨਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤਿਹਾੜ ਜੇਲ੍ਹ ਵਿੱਚ ਸਰੈਂਡਰ ਕਰ ਦਿੱਤਾ।

ਜੇਲ੍ਹ ਜਾਣ ਤੋਂ ਠੀਕ ਪਹਿਲਾਂ ਰਾਜਪਾਲ ਯਾਦਵ ਨੇ ਭਰੀਆਂ ਅੱਖਾਂ ਨਾਲ ਕਿਹਾ, “ਸਰ, ਮੈਂ ਕੀ ਕਰਾਂ? ਮੇਰੇ ਕੋਲ ਪੈਸੇ ਨਹੀਂ ਹਨ। ਮੈਨੂੰ ਹੁਣ ਕੋਈ ਹੋਰ ਰਸਤਾ ਨਜ਼ਰ ਨਹੀਂ ਆ ਰਿਹਾ। ਇੱਥੇ ਅਸੀਂ ਸਭ ਇਕੱਲੇ ਹਾਂ, ਕੋਈ ਦੋਸਤ ਸਾਥ ਨਹੀਂ ਦਿੰਦਾ। ਇਹ ਮਾਮਲਾ ਸਾਲ 2010 ਦਾ ਹੈ, ਜਦੋਂ ਉਨ੍ਹਾਂ ਨੇ ਆਪਣੀ ਫਿਲਮ ‘ਅਤਾ ਪਤਾ ਲਾਪਤਾ’ ਬਣਾਉਣ ਲਈ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜੋ ਵਿਆਜ ਸਮੇਤ ਲਗਭਗ 9 ਕਰੋੜ ਰੁਪਏ ਹੋ ਗਿਆ। ਅਦਾਲਤ ਵੱਲੋਂ ਵਾਰ-ਵਾਰ ਦਿੱਤੀ ਗਈ ਮੌਲਤ ਖ਼ਤਮ ਹੋਣ ਤੋਂ ਬਾਅਦ ਹੁਣ ਰਾਜਪਾਲ ਯਾਦਵ ਨੂੰ 6 ਮਹੀਨੇ ਦੀ ਸਜ਼ਾ ਕੱਟਣੀ ਪਵੇਗੀ। ਇਹ ਘਟਨਾ ਬਾਲੀਵੁੱਡ ਦੀ ਚਮਕ-ਧਮਕ ਪਿੱਛੇ ਛੁਪੀ ਕੜਵੀ ਹਕੀਕਤ ਨੂੰ ਬੇਨਕਾਬ ਕਰਦੀ ਹੈ।