ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 5 ਲੱਖ ਨੇੜੇ – ਪੰਜਾਬ ਵਿੱਚ 151 ਮਾਮਲੇ ਹੋਰ ਆਏ – ਲੁਧਿਆਣਾ ਦੇ ਮੁਹੱਲੇ ਜਿਥੋਂ 19 ਮਰੀਜ਼ ਹੋਏ ਕੋਰੋਨਾ ਪ੍ਰਭਾਵਿਤ – ਨਿਉ ਮਾਡਲ ਟਾਊਨ ਅਤੇ ਨਿਊ ਜਨਤਾ ਨਗਰ ਦੇ ਮਾਈਕਰੋਕੰਟੇਨਮੈਂਟ ਜ਼ੋਨਾਂ ਵਿੱਚ ਲਾਗੂ ਰਹਿਣਗੀਆਂ ਪਾਬੰਦੀਆਂ
ਨਿਊਜ਼ ਪੰਜਾਬ
ਲੁਧਿਆਣਾ , 26 ਜੂਨ – ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 17,296 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 407 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ, ਦੇਸ਼ ਭਰ ਵਿੱਚ ਕੋਰੋਨਾ ਪਾਜੇਟਿਵ ਮਾਮਲਿਆਂ ਦੀ ਕੁੱਲ ਗਿਣਤੀ 4,90,401 ਤੱਕ ਪਹੁੰਚ ਗਈ ਹੈ, ਜਿੰਨ੍ਹਾਂ ਵਿੱਚੋਂ 1,89,463 ਸਰਗਰਮ ਮਾਮਲੇ ਹਨ, 2,85,637 ਲੋਕਾਂ ਨੂੰ ਹਸਪਤਾਲ ਤੋਂ ਠੀਕ ਕੀਤਾ ਗਿਆ ਜਾਂ ਛੁੱਟੀ ਦਿੱਤੀ ਗਈ ਹੈ ਅਤੇ 15,301 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਪੰਜਾਬ ਵਿੱਚ ਲੰਘੀ ਰਾਤ ਤੱਕ 151 ਹੋਰ ਵਿੱਕਤੀਆਂ ਦੇ ਕੋਰੋਨਾ ਟੈਸਟ ਪੋਜ਼ੀਟਿਵ ਆਏ ਹਨ ਅਤੇ 6 ਮਰੀਜ਼ਾਂ ਦੀ ਮੌਤ ਹੋ ਗਈ | ਕੱਲ ਤੱਕ ਪੰਜਾਬ ਵਿੱਚ ਮਰੀਜ਼ਾਂ ਦੀ ਕੁਲ ਗਿਣਤੀ 4769 ਤੇ ਜਾ ਪੁਜ਼ੀ ਸੀ ਅਤੇ 3192 ਮਰੀਜ਼ ਠੀਕ ਹੋਣ ਤੋਂ ਬਾਅਦ ਘਰ ਜਾ ਚੁਕੇ ਹਨ | ਕਲ ਤੱਕ ਪੰਜਾਬ ਵਿੱਚ 120 ਮਰੀਜ਼ਾਂ ਦੀ ਮੌਤ ਹੋ ਚੁਕੀ ਸੀ |
ਲੁਧਿਆਣਾ ਵਿੱਚ ਕੱਲ ਤੱਕ 663 ਮਰੀਜ਼ਾਂ ਵਿੱਚੋ 446 ਮਰੀਜ਼ ਤੰਦਰੁਸਤ ਹੋ ਚੁਕੇ ਹਨ ਅਤੇ 198 ਮਰੀਜ਼ ਇਲਾਜ਼ ਅਧੀਨ ਹਨ ਜਦੋ ਕਿ 19 ਲੋਕਾਂ ਦੀ ਮੌਤ ਹੋ ਚੁੱਕੀ ਹੈ |
ਲੁਧਿਆਣਾ ਦੇ ਮੁਹਲਿਆਂ ਦੀ ਲਿਸ੍ਟ ਅਤੇ ਹੋਰ ਵੇਰਵਾ – – – ( june 25 )
ਘੋਸ਼ਿਤ ਕੀਤੇ ਗਏ ਮਾਈਕਰੋਕੰਟੇਨਮੈਂਟ ਜ਼ੋਨਾਂ ਵਿੱਚ ਨਿਊ ਮਾਡਲ ਟਾਊਨ (ਧਮੀਜਾ ਮੈਡੀਕਲ ਦੇ ਪਿੱਛੇ ਗਲੀ ਨੰਬਰ 1,2 ਅਤੇ 3), ਨਿਊ ਜਨਤਾ ਨਗਰ (ਅਰੋੜਾ ਪੈਲੇਸ ਦੇ ਸਾਹਮਣੇ ਗਲੀ ਨੰਬਰ 1,2 ਅਤੇ 3) ਅਤੇ ਭਾਮੀਆ ਖੁਰਦ (ਕ੍ਰਿਸ਼ਨਾ ਕਲੋਨੀ ਗਲੀ ਨੰਬਰ 1 ਤੋਂ 4) ਸ਼ਾਮਿਲ ਹਨ। ਇਨ•ਾਂ ਤਿੰਨਾਂ ਜ਼ੋਨਾਂ ਵਿੱਚ ਕਰਮਵਾਰ 5, 11 ਅਤੇ 11 ਮਰੀਜ਼ ਪਾਜ਼ੀਟਿਵ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸਾਰੇ ਇਲਾਕਿਆਂ ਨੂੰ ਸੀਲ ਕਰਕੇ ਸੰਬੰਧਤ ਵਿਭਾਗਾਂ ਵੱਲੋਂ ਸੁਰਖਿਆ ਲਈ ਕਾਰਵਾਈ ਕੀਤੀ ਜਾ ਰਹੀ ਹੈ | ਇਨ੍ਹਾਂ ਇਲਾਕਿਆਂ ਵਿੱਚ 10 ਦਿਨ ਤੱਕ ਲੋੜੀਂਦੀਆਂ ਪਾਬੰਦੀਆਂ ਜਾਰੀ ਰਹਿਣਗੀਆਂ |
Reports received 632
Positive 18