ਪੈਨ ਨੂੰ ਅਧਾਰ ਨਾਲ ਲਿੰਕ ਕਰਨ ਦੀ ਆਖਰੀ ਤਾਰੀਕ ਚ 31 ਮਾਰਚ 2021 ਤੱਕ ਵਾਧਾ

ਨਿਊਜ਼ ਪੰਜਾਬ
ਨਵੀ ਦਿੱਲੀ, 25 ਜੂਨ
ਕੇਂਦਰ ਸਰਕਾਰ ਨੇ ਪੈਨ ਅਤੇ ਆਧਾਰ ਨੂੰ ਜੋੜਨ ਦੀ ਆਖਰੀ ਮਿਤੀ 31 ਮਾਰਚ 2021 ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾ ਤਾਲਾਬੰਦੀ ਕਾਰਨ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਰੀਕ ਵਧਾ ਕੇ 30 ਜੂਨ ਕਰ ਦਿੱਤੀ ਸੀ। ਸਰਕਾਰ ਵਲੋਂ ਇਹ ਟਾਈਮ ਲਿਮਿਟ ਨੋਵੀ ਵਾਰ ਵਾਧਾਈ ਗਈ ਹੈ |
ਆਧਾਰ ਨੰਬਰ, ਜੋ ਕਿ 12-ਅੰਕ ਦੀ ਪਛਾਣ ਨੰਬਰ ਹੈ, ਨੂੰ ਇਨਕਮ ਟੈਕਸ ਰਿਟਰਨ ਦਾਖਲ ਕਰਨ ਲਈ ਲਾਜ਼ਮੀ ਕਰ ਦਿੱਤਾ ਗਿਆ ਸੀ | ਸੁਪਰੀਮ ਕੋਰਟ ਨੇ 2018 ਵਿਚ ਆਧਾਰ ਕਾਰਡ ‘ਤੇ ਇਕ ਅਹਿਮ ਫੈਸਲਾ ਸੁਣਾਇਆ ਸੀ, ਜਿਸਦੇ ਅਨੁਸਾਰ ਪੈਨ ਨੂੰ ਅਧਾਰ ਨਾਲ ਜੋੜਨਾ ਜ਼ਰੂਰੀ ਹੋ ਗਿਆ | ਪੈਨ ਕਾਰਡ ਆਮਦਨੀ ਟੈਕਸ ਅਤੇ ਬੈਂਕ ਖਾਤਿਆਂ ਨਾਲ ਜੁੜਿਆ ਹੋਇਆ ਹੈ | ਇਨਕਮ ਟੈਕਸ ਵਿਭਾਗ ਦੇ ਅਨੁਸਾਰ, ਜੇ ਪੈਨ ਕਾਰਡ ਧਾਰਕ ਅੰਤਮ ਮਿਤੀ ਤੱਕ ਪੈਨ ਨੂੰ ਆਧਾਰ ਨਾਲ ਨਹੀਂ ਜੋੜਦੇ ਤਾਂ ਪੈਨ ਕੰਮ ਨਹੀਂ ਕਰੇਗਾ |