ਪੰਜਾਬ ਸਰਕਾਰ ਵੱਲੋਂ 25 ਪ੍ਰਿਸੀਪਲਾਂ ਦੀਆਂ ਬਦਲੀਆਂ
ਨਿਊਜ਼ ਪੰਜਾਬ
ਚੰਡੀਗੜ•, 24 ਜੂਨ – ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜ•ਾਈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 25 ਪੀ.ਈ.ਐਸ. (ਸਕੂਲ ਅਤੇ ਇੰਸਪੈਕਸ਼ਨ) ਗਰੁੱਪ ਏ ਕਾਡਰ ਦੇ 25 ਪ੍ਰਿੰਸੀਪਲਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ।
ਇਹ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ।
ਬੁਲਾਰੇ ਦੇ ਅਨੁਸਾਰ ਰਜੀਵ ਕੱਕੜ ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਸ ਸ ਸ ਸ) ਖਿਲਚੀਆਂ (ਅੰਮ੍ਰਿਤਸਰ), ਸੱਤਪਾਲ ਸੈਣੀ ਨੂੰ ਪ੍ਰਿੰਸੀਪਲ ਸ ਸ ਸ ਸ ਜੇਜੋਂ ਦੁਆਬਾ (ਹੁਸ਼ਿਆਰਪੁਰ), ਜਸਵੀਰ ਕੁਮਾਰ ਨੂੰ ਪ੍ਰਿੰਸੀਪਲ ਸ ਸ ਸ ਸ ਈਸਪੁਰ ਮਖਸੂਸਪੁਰ ਚੇਲਾ (ਹੁਸ਼ਿਆਰਪੁਰ), ਪਰਮਜੀਤ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ ਜੰਡੋਲੀ (ਹੁਸ਼ਿਆਰਪੁਰ), ਪੰਕਜ ਮਹਾਜਨ ਨੂੰ ਪ੍ਰਿੰਸੀਪਲ ਸ ਸ ਸ ਸ ਘਰੋਟਾ (ਪਠਾਨਕੋਟ), ਕਿਸ਼ੋਰ ਕੁਮਾਰ ਨੂੰ ਪ੍ਰਿੰਸੀਪਲ ਸ ਸ ਸ ਸ ਨਰੋਟ ਜੈਮਲ ਸਿੰਘ (ਪਠਾਨਕੋਟ), ਸੁਨੀਤਾ ਸ਼ਰਮਾ ਨੂੰ ਪ੍ਰਿੰਸੀਪਲ ਸ ਸ ਸ ਸ ਨਾਜੋ ਚੱਕ (ਪਠਾਨਕੋਟ), ਮਹਿੰਦਰ ਪਾਲ ਨੂੰ ਪ੍ਰਿੰਸੀਪਲ ਸ ਸ ਸ ਸ ਧੋਬੜਾ (ਪਠਾਨਕੋਟ), ਬਲਵਿੰਦਰ ਕੁਮਾਰ ਨੂੰ ਪ੍ਰਿੰਸੀਪਲ ਸ ਸ(ਸ) ਸ ਸ ਜੰਗਲ (ਪਠਾਨਕੋਟ) ਅਤੇ ਰਣਜੀਤ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ ਬੋਢਲ (ਹੁਸ਼ਿਆਰਪੁਰ) ਲਾਇਆ ਗਿਆ ਹੈ।
ਇਸੇ ਤਰ•ਾਂ ਹੀ ਪ੍ਰਗਟ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ ਲਮੀਣ (ਹੁਸ਼ਿਆਰਪੁਰ), ਜਸਵੀਰ ਕੌਰ ਨੂੰ ਪ੍ਰਿੰਸੀਪਲ ਸ ਸ ਸ ਸ ਨਰੋਟ ਰੁਪਾਲਹੇੜੀ (ਫਤਹਿਗੜ• ਸਾਹਿਬ), ਰਾਜੇਸ਼ ਕੁਮਾਰ ਨੂੰ ਪ੍ਰਿੰਸੀਪਲ ਸ ਸ ਸ ਸ ਬੱਸੀ ਜਲਾਲਪੁਰ (ਹੁਸ਼ਿਆਰਪੁਰ), ਤਰਲੋਕ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ (ਕੰ) ਗੁਰਾਇਆ (ਜਲੰਧਰ), ਸੁਭਾਸ਼ ਚੰਦਰ ਨੂੰ ਪ੍ਰਿੰਸੀਪਲ ਸ ਸ ਸ ਸ ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ), ਜਤਿੰਦਰ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ ਬੱਸੀ ਵਜੀਦ (ਹੁਸ਼ਿਆਰਪੁਰ), ਕੁਲਵਿੰਦਰ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ (ਕੰ) ਮੰਡੀ ਕਲਾਂ (ਬਠਿੰਡਾ), ਉਮ ਪ੍ਰਕਾਸ਼ ਮਿੱਡਾ ਨੂੰ ਪ੍ਰਿੰਸੀਪਲ ਸ ਸ ਸ ਸ (ਕੰ) ਖਿਆਲਾ ਕਲਾਂ (ਮਾਨਸਾ), ਸੰਜੀਵ ਕੁਮਾਰ ਨੂੰ ਪ੍ਰਿੰਸੀਪਲ ਸ ਸ ਸ ਸ (ਮੁੰ) (ਮਾਨਸਾ) ਅਤੇ ਦੀਪਕ ਬਾਂਸਲ ਨੂੰ ਪ੍ਰਿੰਸੀਪਲ ਸ ਸ ਸ ਸ ਲੱਖੇਵਾਲੀ (ਸ੍ਰੀ ਮੁਕਤਸਰ ਸਾਹਿਬ) ਲਾਇਆ ਗਿਆ ਹੈ।
ਬੁਲਾਰੇ ਅਨੁਸਾਰ ਰੁਪਿੰਦਰ ਕੌਰ ਨੂੰ ਪ੍ਰਿੰਸੀਪਲ ਸ ਸ ਸ ਸ ਸ਼ੇਰ ਖਾਂ (ਫਿਰੋਜ਼ਪੁਰ), ਕੰਵਲਜੀਤ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ ਧਰਮਪੁਰਾ (ਫਾਜਿਲਕਾ), ਮੋਹਨ ਲਾਲ ਨੂੰ ਪ੍ਰਿੰਸੀਪਲ ਸ ਸ ਸ ਸ ਰੱਤਾ ਟਿੱਬਾ (ਸ੍ਰੀ ਮੁਕਤਸਰ ਸਾਹਿਬ), ਕੰਵਰਪ੍ਰੀਤ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ ਲੜਕੇ ਮੁੱਛਲ (ਅੰਮ੍ਰਿਤਸਰ) ਅਤੇ ਸੁਖਦੀਪ ਸਿੰਘ ਨੂੰ ਪ੍ਰਿੰਸੀਪਲ ਸ ਸ ਸ ਸ ਛੀਨੀਵਾਲ ਕਲਾਂ(ਬਰਨਾਲਾ) ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਦੇ ਅਨੁਸਾਰ ਜਿਨ•ਾਂ ਮੁੱਖ ਪ੍ਰਿੰਸੀਪਲਾਂ ਦੀ ਬਦਲੀ ਤੋਂ ਬਾਅਦ ਪਿਛਲੇ ਸਟੇਸ਼ਨ ‘ਤੇ ਕੋਈ ਰੈਗੂਲਰ ਪ੍ਰਿੰਸੀਪਲ ਨਹੀਂ ਰਹੇਗਾ ਤਾਂ ਬਦਲਿਆ ਗਿਆ ਪ੍ਰਿੰਸੀਪਲ ਆਪਣੇ ਪਹਿਲੇ ਸਕੂਲ ਵਿੱਚ ਹਫਤੇ ਦੇ ਆਖਰੀ ਤਿੰਨ ਦਿਨ ਵੀਰਵਾਰ, ਸੁੱਕਰਵਾਰ ਅਤੇ ਸ਼ਨੀਵਾਰ ਹਾਜ਼ਰ ਹੋਵੇਗਾ ਅਤੇ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਹਫਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਹਾਜ਼ਰ ਹੋਵੇਗਾ।