ਬਾਬਾ ਰਾਮਦੇਵ ਦੀ ਕੋਰੋਨਿਲ ਦਵਾਈ ਬਣੀ ਮੁਸੀਬਤ – ਆਯੂਸ਼ ਮੰਤਰਾਲੇ ਤੋਂ ਬਾਅਦ ਅਦਾਲਤ ਪਹੁੰਚਿਆ ਮਾਮਲਾ
ਨਿਊਜ਼ ਪੰਜਾਬ
ਨਵੀ ਦਿੱਲ੍ਹੀ 24 ਜੂਨ – ਬਾਬਾ ਰਾਮਦੇਵ ਵਲੋਂ ਕੋਰੋਨਾ ਦੇ ਇਲਾਜ਼ ਲਈ ਦਵਾਈ ਬਜ਼ਾਰ ਵਿਚ ਭੇਜਣ ਦੇ ਐਲਾਨ ਤੋਂ ਬਾਅਦ ਬਾਬਾ ਕਈ ਪਾਸਿਓਂ ਘਿਰਣਾ ਸ਼ੁਰੂ ਹੋ ਗਿਆ ਹੈ | ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਨੇ ਪੰਤਜਲੀ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ।ਉਨ੍ਹਾਂ ਕਿਹਾ ਕਿ ਪਤੰਜਲੀ ਨੂੰ ਪ੍ਰਤੀਰੋਧਤਾ ਬੂਸਟਰ ਬਣਾਉਣ ਦਾ ਲਾਇਸੈਂਸ ਦਿੱਤਾ ਗਿਆ ਸੀ। ਵਿਭਾਗ ਵੱਲੋਂ, ਪਤੰਜਲੀ ਨੂੰ ਜਵਾਬ ਦੇਣ ਲਈ ਕਿਹਾ ਹੈ ।
ਮੁਜ਼ੱਫਰਪੁਰ ਜ਼ਿਲ੍ਹੇ ਦੀ ਭੀਖਨਪੁਰ ਨਿਵਾਸੀ ਸਮਾਜ ਸੇਵੀ ਤਮੰਨਾ ਹਾਸ਼ਮੀ ਨੇ ਇਨ੍ਹਾਂ ਵਿਰੁੱਧ ਇੱਕ ਮੁਕਦਮਾ ਵੀ ਦਰਜ ਕਰਵਾ ਦਿੱਤਾ ਹੈ | ਇਹ ਮਾਮਲਾ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਮੁਕੇਸ਼ ਕੁਮਾਰ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ। ਹਾਲਾਂਕਿ, ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ 30 ਜੂਨ ਦੀ ਤਰੀਕ ਤੈਅ ਕੀਤੀ ਹੈ।
ਦੂਜੇ ਪਾਸੇ ਪੰਤਾਜ਼ਲੀ ਕੰਪਨੀ ਦੇ ਅਚਾਰੀਆ ਬਾਲ ਕ੍ਰਿਸ਼ਨ ਨੇ ਦਾਹਵਾ ਕੀਤਾ ਕਿ ਉਨ੍ਹਾਂ ਦੀ ਦਵਾਈ ਕੋਰੋਨਾ ਲਈ ਕਾਰਗਰ ਹੈ ਅਤੇ ਅਸੀ ਹਰ ਗੱਲ ਦਾ ਜਵਾਬ ਦਿਆਂਗੇ |