CBI ਅਧਿਕਾਰੀ ਬਣ ਕੇ ਛਾਪੇ ਮਾਰਨ ਵਾਲਾ ਗਿਰੋਹ ਬੇਨਕਾਬ, 7 ਗ੍ਰਿਫ਼ਤਾਰ

ਨਿਊਜ਼ ਪੰਜਾਬ

25 ਅਗਸਤ,2026

ਦਿੱਲੀ ਪੁਲਿਸ ਨੇ ਆਪਣੇ ਆਪ ਨੂੰ CBI ਅਧਿਕਾਰੀ ਦੱਸ ਕੇ ਫ਼ਰਜ਼ੀ ਛਾਪੇ ਮਾਰਨ ਅਤੇ ਲੋਕਾਂ ਨੂੰ ਡਰਾ ਕੇ ਪੈਸੇ ਤੇ ਕੀਮਤੀ ਸਾਮਾਨ ਹੜੱਪਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ 7 ਲੋਕਾਂ ਨੂੰ ਦਿੱਲੀ ਅਤੇ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇੱਕ ਸਾਬਕਾ ਗਾਇਕਾ, ਬੈਂਕ ਮੁਲਾਜ਼ਮ ਅਤੇ ਹੋਟਲ ਕਾਰੋਬਾਰ ਨਾਲ ਜੁੜੀ ਔਰਤ ਵੀ ਸ਼ਾਮਲ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਪ੍ਰਸ਼ਾਂਤ ਵਿਹਾਰ ਵਿੱਚ ਇੱਕ ਕਾਰੋਬਾਰੀ ਦੇ ਘਰ ਫ਼ਰਜ਼ੀ CBI ਪਛਾਣ ਪੱਤਰ ਦਿਖਾ ਕੇ ਛਾਪੇਮਾਰੀ ਦੀ ਧਮਕੀ ਦਿੱਤੀ ਸੀ। CCTV ਫੁਟੇਜ, ਮੋਬਾਈਲ ਡਾਟਾ ਅਤੇ ਤਕਨੀਕੀ ਨਿਗਰਾਨੀ ਦੀ ਮਦਦ ਨਾਲ ਗਿਰੋਹ ਦੇ ਸਾਰੇ ਮੈਂਬਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ।