ਨਿਊਜ਼ ਪੰਜਾਬ
15 ਅਗਸਤ,2026
ਇੰਡੋਨੇਸ਼ੀਆ ਦੇ ਫਲੋਰੇਸ ਟਾਪੂ ‘ਤੇ ਸ਼ਨੀਵਾਰ ਸਵੇਰੇ 7.7 ਤੀਬਰਤਾ ਦੇ ਜ਼ਬਰਦਸਤ ਭੂਚਾਲ ਨੇ ਧਰਤੀ ਹਿਲਾ ਦਿੱਤੀ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਮੁਤਾਬਕ ਭੂਚਾਲ ਦਾ ਕੇਂਦਰ ਐਂਡੇ ਸ਼ਹਿਰ ਤੋਂ ਕਰੀਬ 68 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ। ਭੂਚਾਲ ਤੋਂ ਬਾਅਦ ਇੰਡੋਨੇਸ਼ੀਆਈ ਅਧਿਕਾਰੀਆਂ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕਰਦਿਆਂ ਕੁਝ ਤੱਟੀ ਇਲਾਕਿਆਂ ਵਿੱਚ 3 ਮੀਟਰ ਤੱਕ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਜਤਾਈ। ਤੇਜ਼ ਝਟਕਿਆਂ ਕਾਰਨ ਲੋਕ ਘਰਾਂ ਅਤੇ ਹਸਪਤਾਲਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਅਤੇ ਉੱਚੀ ਜ਼ਮੀਨ ਵੱਲ ਭੱਜਦੇ ਨਜ਼ਰ ਆਏ। ਫਿਲਹਾਲ ਅਧਿਕਾਰੀਆਂ ਵੱਲੋਂ ਕਿਸੇ ਵੱਡੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਤੱਟੀ ਇਲਾਕਿਆਂ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇੰਡੋਨੇਸ਼ੀਆ ‘ਰਿੰਗ ਆਫ਼ ਫਾਇਰ’ ਖੇਤਰ ਵਿੱਚ ਸਥਿਤ ਹੋਣ ਕਾਰਨ ਇੱਥੇ ਭੂਚਾਲਾਂ ਦਾ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ।
