ਵਿਸ਼ਵ ਉਲੰਪਿਕ ਦਿਵਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਤੰਦਰੁਸਤ ਸਮਾਜ ਸਿਰਜਣ ਦਾ ਸੱਦਾ
-ਜਰਖੜ ਹਾਕੀ ਅਕੈਡਮੀ ਦੇ ਸੱਦੇ ‘ਤੇ ਵਿਸ਼ੇਸ਼ ਤੌਰ ‘ਤੇ ਜਰਖੜ ਸਟੇਡੀਅਮ ਦੇਖਣ ਲਈ ਪੁੱਜੇ
ਨਿਊਜ਼ ਪੰਜਾਬ
ਲੁਧਿਆਣਾ, 23 ਜੂਨ -ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਹਾਕੀ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਓਲ਼ੰਪਿਕ ਡੇਅ ਮਨਾਇਆ। ਇਸ ਮੌਕੇ ਜਿਥੇ ਖਿਡਾਰੀਆਂ ਨੇ ਵੀਡੀਉ ਕਾਨਫਰੰਸਿੰਗ ਰਾਹੀਂ ਓਲੰਪਿਕ ਡੇਅ ਦੀ ਮਹਾਨਤਾ ਬਾਰੇ ਆਪਣੇ ਵਿਚਾਰ ਰੱਖੇ ਉਥੇ ਹੀ ਜਰਖੜ ਸਟੇਡੀਅਮ ਵਿਖੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਲੁਧਿਆਣਾ ਸਟੇਡੀਅਮ ਵੇਖਣ ਲਈ ਉਚੇਚੇ ਤੌਰ ‘ਤੇ ਪੁੱਜੇ।ਕੋਰੋਨਾ ਮਹਾਂਮਾਰੀ ਕਾਰਨ ਇਹ ਸਮਾਗਮ ਸੰਖੇਪ ਰੱਖਿਆ ਗਿਆ ਸੀ, ਜਿਸਦੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਸ਼ਲਾਘਾ ਕੀਤੀ।ਸਮਾਗਮ ਦੌਰਾਨ ਜਰਖੜ ਹਾਕੀ ਅਕੈਡਮੀ ਦੇ ਬੱਚਿਆਂ ਨੇ ਨਵੇਂ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਹਾਕੀ ਸੈਲੂਟ ਦੇ ਕੇ ਸਵਾਗਤ ਕੀਤਾ।
ਇਸ ਮੌਕੇ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਬੋਲਦਿਆਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੇਡਾਂ ਨਾਲ ਜੁੜਨ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਲਈ ਅੱਗੇ ਆਉਣ। ਉਨ•ਾਂ ਬੱਚਿਆਂ ਨੂੰ ਓਲੰਪਿਕ ਡੇਅ ਦੀ ਅਹਿਮੀਅਤ ਬਾਰੇ ਜਾਣੂ ਕਰਾਇਆ।ਉਨ•ਾਂ ਆਖਿਆ ਕਿ ਜਰਖੜ ਖੇਡ ਸਟੇਡੀਅਮ ਹਾਕੀ ਦੀ ਇੱਕ ਵਿਰਾਸਤ ਹੈ।ਪੰਜਾਬ ਸਰਕਾਰ ਅਤੇ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਸ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।ਉਨ•ਾਂ ਕਾਮਨਾ ਕੀਤੀ ਕਿ ਜਰਖੜ ਅਕੈਡਮੀ ਵਿੱਚੋਂ ਭਵਿੱਖ ‘ਚ ਓਲੰਪੀਅਨ ਪੱਧਰ ਦੇ ਖਿਡਾਰੀ ਪੈਦਾ ਹੋਣਗੇ।
ਇਸ ਮੌਕੇ ਖੇਡ ਸਮਰਥਕ ਆਗੂ ਪੰਜਾਬ ਬਾਸਕਿਟਬਾਲ ਸੰਘ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਅਤੇ ਪ੍ਰੋ. ਰਜਿੰਦਰ ਸਿੰਘ ਨੇ ਵੀ ਬੱਚਿਆਂ ਨੂੰ ਖੇਡ ਭਾਵਨਾ ਨਾਲ ਅੱਗੇ ਵਧਣ ਲਈ ਪ੍ਰੇਰਿਆ।ਇਸ ਮੌਕੇ ਸਿੱਖਿਆ ਦੇ ਖੇਤਰ ‘ਚ ਦਸਵੀਂ ਕਲਾਸ ‘ਚੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਜਰਖੜ ਸਕੂਲ ਦੀਆਂ ਲੜਕੀਆਂ ਸੁਖਪ੍ਰੀਤ ਕੌਰ ਜਰਖੜ, ਪਵਨਦੀਪ ਕੌਰ ਜਰਖੜ, ਅਰਸ਼ਦੀਪ ਕੌਰ ਜਰਖੜ, ਪਰੀਜ਼ਾਦ ਕੌਰ ਕੌਲਧਰ, ਜਰਖੜ ਐਸਟਰੋਟਰਫ ਬਲਾਕ ਦਾ ਮਾਡਲ ਬਣਾਉਣ ਵਾਲਾ ਗੁਰਵਿੰਦਰ ਸਿੰਘ ਘਵੱਦੀ, ਸਰਵੋਤਮ ਖਿਡਾਰੀ ਇਕਬਾਲ ਸਿੰਘ, ਜਗਜੀਤ ਸਿੰਘ ਸਰੀਂਹ ਆਦਿ ਹੋਰ ਬੱਚਿਆਂ ਨੂੰ ਸਾਈਕਲ ਤੇ ਯਾਦਗਾਰੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਜ਼ਿਲ•ਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੋਵਾਲ ਦਾ ਵੀ ਪ੍ਰਬੰਧਕਾਂ ਨੇ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਇਸ ਮੌਕੇ ਹਾਕੀ ਦਾ ਇੱਕ ਪ੍ਰਦਰਸ਼ਨੀ ਮੈਚ ਵੀ ਖੇਡਿਆ ਗਿਆ ਅਤੇ ਬੱਚਿਆਂ ਵੱਲੋਂ ਯੋਗਾ ਵੀ ਕੀਤੀ ਗਈ। ਇਸ ਮੌਕੇ ਸਟੱਡੀ ਸਰਕਲ ਵਲੋਂ ਨੌਜਵਾਨਾਂ ਨੂੰ ‘ਜਾਗੋ ਨਸ਼ੇ ਤਿਆਗੋ’ ਦੇ ਪੈਂਫਲੇਟ ਵੀ ਵੰਡੇ ਗਏ।
ਇਸ ਮੌਕੇ ਅਕੈਡਮੀ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਬਲਦੇਵ ਸਿੰਘ ਦਰੋਣਾਚਾਰਿਆ ਐਵਾਰਡੀ ਕੋਚ, ਸੁਰਿੰਦਰ ਸਿੰਘ ਭਾਪਾ ਸਕੱਤਰ ਸੁਰਜੀਤ ਹਾਕੀ ਸੁਸਾਈਟੀ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਬਰਿਜ ਗੋਇਲ ਖੇਡ ਲੇਖਕ, ਯਾਦਵਿੰਦਰ ਸਿੰਘ ਤੂਰ, ਰਣਜੀਤ ਸਿੰਘ ਲਾਦੀਆਂ, ਸੁਖਮਿੰਦਰ ਸਿੰਘ ਭੰਗੂ, ਤੇਜਿੰਦਰ ਸਿੰਘ ਜਰਖੜ, ਪ੍ਰੋ. ਰਜਿੰਦਰ ਸਿੰਘ, ਗੁਰਸਤਿੰਦਰ ਸਿੰਘ ਪਰਗਟ, ਹਰਬੰਸ ਸਿੰਘ ਗਿੱਲ, ਸਿਮਰਜੀਤ ਸਿੰਘ ਢਿੱਲੋਂ, ਰਜਿੰਦਰ ਸਿੰਘ ਘਵੱਦੀ, ਰਜਿੰਦਰ ਸਿੰਘ ਜਰਖੜ, ਵਿੱਕੀ ਜਰਖੜ ਅਤੇ ਹੋਰ ਪ੍ਰਬੰਧਕ ਵੱਡੀ ਗਿਣਤੀ ‘ਚ ਹਾਜ਼ਰ ਸਨ।
===============================================================
ਫੋਟੋ ਕੈਪਸ਼ਨ
ਜਰਖੜ ਖੇਡ ਸਟੇਡੀਅਮ ਵਿਖੇ ਓਲੰਪਿਕ ਡੇਅ ਦੇ ਸਮਾਗਮ ਦੌਰਾਨ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਡੀਸੀ.ਲੁਧਿਆਣਾ, ਤੇਜਾ ਸਿੰਘ ਧਾਲੀਵਾਲ, ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕ ਖੇਡਾਂ ਤੇ ਸਿੱਖਿਆ ਦੇ ਖੇਤਰ ‘ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ। ਅਤੇ ਹੋਰ ਤਸਵੀਰਾਂ