ਜਿਲ੍ਹਾ ਨਵਾਂ ਸ਼ਹਿਰ ਦੇ ਦੁਕਾਨਦਾਰਾਂ ਵਾਸਤੇ ਹਫਤੇ ਭਰ ਲਈ ਹਦਾਇਤਾਂ
ਸੋਮਵਾਰ ਤੋਂ ਸ਼ਨਿੱਚਰਵਾਰ ਵਾਲੇ ਦੁਕਾਨਾਂ ਦੇ ਰੋਸਟਰ ’ਚ ਹਜਾਮਤ ਦੀਆਂ ਦੁਕਾਨਾਂ, ਹੇਅਰ ਕਟਿੰਗ ਸੈਲੂਨ, ਬਿਊਟੀ ਪਾਰਲਰ ਤੇ ਸਪਾਅ ਸੇਵਾਵਾਂ ਵੀ ਸ਼ਾਮਿਲ
ਨਿਊਜ਼ ਪੰਜਾਬ
ਨਵਾਂਸ਼ਹਿਰ, 23 ਜੂਨ-ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ੇਨਾ ਅਗਰਵਾਲ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਸੋਮਵਾਰ ਤੋਂ ਸ਼ਨਿੱਚਰਵਾਰ ਵਾਲੇ ਦੁਕਾਨਾਂ ਦੇ ਰੋਸਟਰ ’ਚ ਹਜਾਮਤ ਦੀਆਂ ਦੁਕਾਨਾਂ, ਹੇਅਰ ਕਟਿੰਗ ਸੈਲੂਨ, ਬਿਊਟੀ ਪਾਰਲਰ ਤੇ ਸਪਾਅ ਸੇਵਾਵਾਂ ਵੀ ਸ਼ਾਮਿਲ ਕਰਨ ਦੇ ਆਦੇਸ਼ ਦਿੱਤੇ ਹਨ। ਸਮਾਂ ਅਤੇ ਬਾਕੀ ਦਾ ਰੋਸਟਰ 17 ਜੂਨ ਨੂੰ ਜਾਰੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਮੁਤਾਬਕ ਅਤੇ ਸ਼ਰਤਾਂ 12 ਜੂਨ 2020 ਦੇ ਹੁਕਮਾਂ ਅਨੁਸਾਰ ਰਹਿਣਗੀਆਂ।
ਇਸ ਰੋਸਟਰ ਮੁਤਾਬਕ ਦੁੱਧ-ਡੇਅਰੀ, ਮਿਲਕ ਬੂਥ/ਪਲਾਂਟ, ਦਵਾਈਆਂ, ਮਠਿਆਈ/ਹਲਵਾਈ, ਕੋਲਡ ਸਟੋੋਰੇਜ਼, ਵੇਅਰ ਹਾਊਸਿੰਗ ਸਰਵਿਸ ਅਤੇ ਉਸਾਰੀ ਗਤੀਵਿਧੀਆਂ ਸਾਰੇ ਦਿਨ ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਚੱਲਣਗੀਆਂ।
ਕਰਿਆਨਾ, ਫੱਲ, ਸਬਜ਼ੀਆਂ, ਪੀਣ ਵਾਲਾ ਪਾਣੀ, ਬੈ੍ਰਡ ਬੇਕਰੀ, ਆਟਾ ਚੱਕੀਆਂ, ਐਲ.ਪੀ.ਜੀ. ਗੈਸ ਏਜੰਸੀਆਂ, ਲੈਬੋਰਟਰੀਆਂ, ਸਰਜੀਕਲ, ਸਟੇਸ਼ਨਰੀ, ਪਸ਼ੂਆਂ ਲਈ ਹਰਾ ਚਾਰਾ, ਪਸ਼ੂ ਫੀਡ, ਪੋਲਟਰੀ ਫੀਡ, ਤਾਜਾ ਮੀਟ, ਮੱਛੀ, ਪੋਲਟਰੀ, ਆਂਡਾ, ਸਾਈਕਲ, ਦੋ ਪਹੀਆ ਅਤੇ ਚਾਰ ਪਹੀਆ ਵਾਹਨ ਨਾਲ ਸਬੰਧਤ ਦੁਕਾਨਾਂ ਅਤੇ ਆਟੋਮੋਬਾਇਲ ਏਜੰਸੀਆਂ ਰਿਪੇਅਰ ਅਤੇ ਸਪੇਅਰ ਪਾਰਟਸ (ਕੇਵਲ ਸਰਵਿਸ ਅਤੇ ਰਿਪੇੇਅਰ), ਟਾਇਰ ਪੈਂਚਰ, ਕੋਰੀਅਰ ਸਰਵਿਸ, ਇੱਟਾਂ ਦੇ ਭੱਠੇ, ਖਾਦਾਂ, ਬੀਜ, ਕੀੜੇਮਾਰ ਦਵਾਈਆਂ ਆਦਿ, ਇਲੈਕਟ੍ਰਾਨਿਕਸ/ਇਲੈਕਟ੍ਰੀਕਲ/ ਕੰਪਿਊਟਰ ਦੇ ਨਵੇਂ ਸਮਾਨ/ਰਿਪੇਅਰ, ਲੱਕੜ ਚੀਰਨ ਵਾਲੇ ਆਰੇ, ਕੰਸਟ੍ਰਕਸ਼ਨ ਮੈਟੀਰੀਅਲ, ਲੋੋਹਾ, ਸੀਮਿੰਟ, ਸਰੀਆ, ਪਲਾਈ, ਸੈਨੇਟਰੀ, ਐਲਮੀਨੀਅਮ, ਸ਼ੀਸ਼ੇ ਨਾਲ ਸਬੰਧਤ ਕਾਰੋਬਾਰ, ਹਜਾਮਤ ਦੀਆਂ ਦੁਕਾਨਾਂ, ਹੇਅਰ ਕਟਿੰਗ ਸੈਲੂਨ, ਬਿਊਟੀ ਪਾਰਲਰ ਤੇ ਸਪਾਅ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਅਤੇ ਸ਼ਨੀਵਾਰ ਸਵੇਰੇ 07:00 ਵਜੇ ਤੋਂ ਸ਼ਾਮ 05:00 ਵਜੇ ਤੱਕ ਖੁਲ੍ਹ ਸਕਣਗੇ।
ਮਨਿਆਰੀ, ਕੱਪੜਾ, ਰੇਡੀਮੇਡ ਕੱਪੜਾ, ਡਰਾਈਕਲੀਨ, ਹੈਂਡਲੂਮ, ਜੁੱਤੇ, ਦਰਜੀ, ਲੈਸਾਂ/ਗੋਟਾ ਕਿਨਾਰੀ, ਫਰਨੀਚਰ, ਕਾਰਪੇਂਟਰ, ਮਨੀਗ੍ਰਾਮ/ਵੈਸਟਰਨ ਯੂਨੀਅਨ, ਟਿੰਬਰ ਮਰਚੈਂਟ, ਫੋਟੋਸਟੈਟ, ਬੈਗ, ਚਮੜ੍ਹੇ ਦੀਆਂ ਵਸਤਾਂ, ਪਿ੍ਰੰਟਿੰਗ ਪ੍ਰੈੱਸ, ਖੇਡਾਂ ਦਾ ਸਮਾਨ, ਗਿਫ਼ਟ/ਖਿਡੌਣੇ, ਜਿਊਲਰੀ, ਬਰਤਨ ਭੰਡਾਰ, ਕਰੋਕਰੀ, ਪਲਾਸਟਿਕ, ਐਨਕਾਂ, ਘੜੀਆਂ, ਗੈਸ ਚੁੱਲੇ ਰਿਪੇੇਅਰ, ਫੋਟੋਗ੍ਰਾਫਰ ਮੋਬਾਇਲ ਰਿਪੇਅਰ/ ਰਿਚਾਰਜ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ, ਹਾਰਡਵੇਅਰ/ਪੇਂਟ, ਬੋਰਿੰਗ ਵਰਕਸ, ਵੈਲਡਿੰਗ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 07:00 ਵਜੇ ਤੋਂ ਸ਼ਾਮ 07:00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।