ਦਿੱਲ੍ਹੀ ਦੀ ਆਬੋ-ਹਵਾ ਕੌਣ ਕਰ ਰਿਹਾ ਖ਼ਰਾਬ ? -ਪੰਜਾਬ ਨੂੰ ਤਾਂ ਐਵੇ ਕਰਦੇ ਰਹੇ ਬਦਨਾਮ – ਦੁਸ਼ਮਣ ਕੋਈ ਹੋਰ ਹੀ ਨਿਕਲਿਆ – ਪੜ੍ਹੋ ਨਵੀ ਖੋਜ ਰਿਪੋਰਟ

ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ
ਨਵੀ ਦਿੱਲੀ , 23 ਜੂਨ –  ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਲਈ ਸਿਰਫ ਪੰਜਾਬ ਨੂੰ ਹੀ ਜੁੰਮੇਵਾਰ ਵਾਰ ਸੱਮਝਣ ਵਾਲਿਆਂ ਨੂੰ ਇੱਹ ਖਬਰ ਪੜ੍ਹ ਕੇ ਨਮੋਸ਼ੀ ਹੋਵੇਗੀ ਕਿ ਦੇਸ਼ ਦੀ ਰਾਜਧਾਨੀ ਦੇ ਦੁਸ਼ਮਣ ਤਾਂਕੋਈ ਹੋਰ ਹੀ ਹਨ |ਵਿਗਿਆਨੀਆਂ ਦੇ ਇੱਕ ਗਰੁੱਪ ਨੇ ਦਿੱਲੀ ਵਿੱਚ ਫੈਲਦੇ ਪ੍ਰਦੂਸ਼ਣ ਲਈ ਉਨ੍ਹਾਂ ਹਵਾਵਾਂ ਦੀ ਪਹਿਚਾਣ ਕੀਤੀ ਹੈ ਜੋ ਦਿੱਲੀ ਦੀ ਆਬੋ – ਹਵਾ ਨੂੰ ਦੂਸ਼ਿਤ ਕਰ ਜਾਂਦੀਆਂ ਹਨ , ਰਾਜਧਾਨੀ ਵਿੱਚ ਤਿੰਨ ਹਵਾਈ ਗਲਿਆਰਿਆਂ ਤੋਂ ਦੂਸ਼ਿਤ ਹਵਾ ਦਾਖਲ ਹੁੰਦੀ ਹੈ ਅਤੇ ਦਿੱਲ੍ਹੀ ਵਾਸੀਆਂ ਦਾ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ |

                                                               ਦਿੱਲੀ ਦੀ ਹਵਾ ਉੱਤੇ 15 ਖੋਜਕਾਰਾਂ ਦੀ ਟੀਮ ਨੇ ਖੋਜ ਕੀਤੀ ਹੈ। ਇਸ ਵਿੱਚ ਆਈ ਆਈ ਟੀ ਕਾਨਪੁਰ ਅਤੇ ਦਿੱਲੀ ਦੇ ਖੋਜਕਾਰ ਅਤੇ ਸਵਿਟਜ਼ਰਲੈਂਡ ਦੀ ਵਾਯੂਮੰਡਲ ਰਸਾਇਣ ਪ੍ਰਯੋਗਸ਼ਾਲਾ ਵੀ ਸ਼ਾਮਲ ਹੈ । ਖੋਜ ਵਿੱਚ, ਵਿਗਿਆਨੀਆਂ ਵਲੋਂ ਜਿਨ੍ਹਾਂ ਤਿੰਨ ਹਵਾਈ ਗਲਿਆਰਿਆਂ ਦੀ ਪਛਾਣ ਕੀਤੀ ਗਈ  ਹੈ ਉਨ੍ਹਾਂ ਵਿੱਚ ਪਾਕਿਸਤਾਨ, ਈਰਾਨ ਅਤੇ ਨੇਪਾਲ ਦੇ ਰਸਤਿਓਂ  ਆਉਣ ਵਾਲੀਆਂ ਹਵਾਵਾਂ ਦਿੱਲ੍ਹੀ ਦੇ ਵਾਤਾਵਰਨ ਨੂੰ ਦੂਸ਼ਿਤ ਕਰ ਜਾਂਦੀਆਂ ਹਨ |
                                                                ਪਹਿਲਾ ਕੋਰੀਡੋਰ ਉੱਤਰ-ਪੱਛਮੀ ਦਿਸ਼ਾ ਤੋਂ ਹੈ ਜੋ ਪਾਕਿਸਤਾਨ ਵਲੋਂ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਤੱਕ ਪ੍ਰਦੂਸ਼ਿਤ ਹਵਾ ਨੂੰ ਲੈ ਕੇ ਜਾਂਦਾ ਹੈ। ਦੂਜਾ ਉੱਤਰ-ਪੂਰਬੀ ਕੋਰੀਡੋਰ ਹੈ, ਜੋ ਕਿ ਉੱਤਰ ਪ੍ਰਦੇਸ਼ ਤੋਂ ਰਾਜਧਾਨੀ ਤੱਕ ਪ੍ਰਦੂਸ਼ਣ ਆਉਂਦਾ ਹੈ। ਜਦੋਂ ਕਿ ਨੇਪਾਲ ਅਤੇ ਉੱਤਰ ਪ੍ਰਦੇਸ਼ ਤੋਂ ਪ੍ਰਦੂਸ਼ਣ ਪੂਰਬੀ ਕੋਰੀਡੋਰ ਰਾਹੀਂ ਦਿੱਲੀ ਪਹੁੰਚਦਾ ਹੈ। ਹਵਾਵਾਂ ਦਿੱਲੀ ਦੀ ਹਵਾ ਨੂੰ ਖਰਾਬ ਕਰਨ ਲਈ ਜ਼ਿੰਮੇਵਾਰ ਹਨ।
                                                                ਆਈਆਈਟੀ ਕਾਨਪੁਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁੱਖੀ ਐਸ ਐਨ ਤ੍ਰਿਪਾਠੀ ਅਨੁਸਾਰ  ਕਿ ਮੰਨਿਆ ਜਾਂਦਾ ਹੈ ਕਿ ਦਿੱਲੀ ਵਿਚ ਪ੍ਰਦੂਸ਼ਣ ਉੱਤਰ-ਪੱਛਮ ਦਿਸ਼ਾ ਤੋਂ ਆਉਂਦਾ ਹੈ। ਪਰ, ਖੋਜ ਤੋਂ ਪਤਾ ਲੱਗਾ ਹੈ ਕਿ ਸਰਦੀਆਂ ਦੌਰਾਨ ਤਿੰਨ ਵੱਖ-ਵੱਖ ਇਲਾਕਿਆਂ ਤੋਂ ਆਉਣ ਵਾਲਿਆਂ ਹਵਾਵਾਂ ਦਿੱਲ੍ਹੀ ਦੇ ਵਾਤਾਵਰਨ ਨੂੰ ਦੂਸ਼ਿਤ ਕਰ ਜਾਂਦੀਆਂ ਹਨ |
                                                               ਪਹਿਲਾ ਕੋਰੀਡੋਰ ਉੱਤਰ-ਪੱਛਮੀ ਦਿਸ਼ਾ ਤੋਂ ਹੈ ਜੋ ਪਾਕਿਸਤਾਨ ਵਲੋਂ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਤੱਕ ਪ੍ਰਦੂਸ਼ਿਤ ਹਵਾ ਨੂੰ ਲੈ ਕੇ ਜਾਂਦਾ ਹੈ। ਦੂਜਾ ਉੱਤਰ-ਪੂਰਬੀ ਕੋਰੀਡੋਰ ਹੈ, ਜੋ ਕਿ ਉੱਤਰ ਪ੍ਰਦੇਸ਼ ਤੋਂ ਰਾਜਧਾਨੀ ਤੱਕ ਪ੍ਰਦੂਸ਼ਣ ਆਉਂਦਾ ਹੈ। ਜਦੋਂ ਕਿ ਨੇਪਾਲ ਅਤੇ ਉੱਤਰ ਪ੍ਰਦੇਸ਼ ਤੋਂ ਪ੍ਰਦੂਸ਼ਣ ਪੂਰਬੀ ਕੋਰੀਡੋਰ ਰਾਹੀਂ ਦਿੱਲੀ ਪਹੁੰਚਦਾ ਹੈ।
                                                                                           ਖੋਜ ਵਿੱਚ 35 ਤੱਤ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 26 ਤੱਤ ਦਿੱਲੀ ਆਉਣ ਵਾਲੀਆਂ ਹਵਾਵਾਂ ਵਿੱਚ ਹੋਰਨਾਂ ਨਾਲੋਂ ਵਧੇਰੇ ਪਾਏ ਗਏ ਹਨ।  ਉਨ੍ਹਾਂ ਕਿਹਾ ਕਿ ਪੂਰਬੀ ਕੋਰੀਡੋਰ ਤੋਂ ਆਉਣ ਵਾਲੀਆਂ ਹਵਾਵਾਂ ਵਿੱਚ ਸਿੱਕਾ, ਤਾਂਬਾ ਅਤੇ ਕੈਡਮੀਅਮ ਵੱਡੀ ਮਾਤਰਾ ਵਿੱਚ ਪਾਇਆ ਗਿਆ ਹੈ। ਉੱਤਰ-ਪੱਛਮੀ ਕੋਰੀਡੋਰ ਤੋਂ ਦਿੱਲੀ ਵੱਲ ਆਉਣ ਵਾਲੀਆਂ ਹਵਾਵਾਂ ਵਿੱਚ ਵਧੇਰੇ ਸੇਲੇਨੀਅਮ, ਬ੍ਰੋਮੀਨ ਅਤੇ ਕਲੋਰੀਨ ਪਾਈ ਗਈ ਹੈ।    ਇਹ ਤੱਤ ਉਦਯੋਗਾਂ, ਦਵਾਈਆਂ ਅਤੇ ਰਸਾਇਣਾਂ ਤੋਂ ਆਉਂਦੇ ਹਨ, ਜਦਕਿ ਕਲੋਰੀਨ ਇੱਟਾਂ ਦੇ ਭੱਠਿਆਂ, ਰਹਿੰਦ-ਖੂੰਹਦ ਨੂੰ ਸਾੜਨ ਵਾਲੇ ਕਾਰਖਾਨਿਆਂ ਤੋਂ ਆਉਣ ਦੀ ਸੰਭਾਵਨਾ ਹੈ।
                                                                                        ਦੋ ਸਾਲ ਪਹਿਲਾਂ ਊਰਜਾ ਅਤੇ ਸਰੋਤ ਸੰਸਥਾਨ (TERI) ਅਤੇ ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ (ਏਆਰਆਈ) ਦੁਆਰਾ ਦੋ ਸਾਲ ਪਹਿਲਾਂ ਕੀਤੀ ਗਈ ਖੋਜ ਤੋਂ ਸਪਸ਼ਟ ਹੋਇਆ ਸੀ ਕਿ ਦਿੱਲੀ ਵਿੱਚ 64 ਪ੍ਰਤੀਸ਼ਤ ਪ੍ਰਦੂਸ਼ਣ ਬਾਹਰੋਂ ਆਉਂਦਾ ਹੈ। ਜਦਕਿ 34 ਫ਼ੀਸਦੀ ਐਨ ਸੀ ਆਰ  (ਦਿੱਲੀ )  ਤੋਂ ਆਉਂਦੇ ਹਨ। ਜਦੋ ਕਿ ਸਿਰਫ ਪ੍ਰਦੂਸ਼ਣ ਦਾ 18 ਫ਼ੀਸਦੀ ਉੱਤਰ-ਪੱਛਮੀ ਭਾਰਤ ਤੋਂ ਦਿੱਲੀ ਪਹੁੰਚਦਾ ਹੈ।