ਬਾਬਾ ਰਾਮਦੇਵ ਨੇ ਕੋਰੋਨਾ ਨੂੰ ਕੀਤਾ ਕਾਬੂ ? – ਪੰਤਾਜ਼ਲੀ ਦੀ ਤਿਆਰ ਦਵਾਈ ਕੋਰੋਨਾ ਦਾ ਕਰੇਗੀ ਖਾਤਮਾ – ਪੜ੍ਹੋ ਰਿਪੋਰਟ
ਨਿਊਜ਼ ਪੰਜਾਬ
ਨਵੀ ਦਿੱਲੀ , 23 ਜੂਨ -ਯੋਗਗੁਰੂ ਬਾਬਾ ਰਾਮਦੇਵ ਦੀ ਪੰਤਾਜ਼ਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਲਈ ਦਵਾਈ ਤਿਆਰ ਕਰ ਲਈ ਹੈ। ਪਤੰਜਲੀ ਦੇ ਮੁੱਖੀ ਯੋਗ ਬਾਬਾ ਰਾਮਦੇਵ ਅਤੇ ਆਚਾਰੀਆ ਬਾਲ ਕ੍ਰਿਸ਼ਨ ਇਸ ਸਮੇਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਵਾਈ ਦਾ ਐਲਾਨ ਕੀਤਾ ਹੈ। ਪੰਤਾਜ਼ਲੀ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੀ ਦਵਾਈ ਆਯੁਰਵੈਦਿਕ ਹੈ, ਜਿਸ ਦਾ ਨਾਂ ਬਦਲ ਕੇ ਕੋਰੋਨਲ ਰੱਖ ਦਿੱਤਾ ਗਿਆ
ਬਾਬਾ ਰਾਮਦੇਵ ਨੇ ਕਿਹਾ ਕਿ ਅਸੀਂ ਇਸ ਨੂੰ ਸਾਰੀ ਖੋਜ ਨਾਲ ਤਿਆਰ ਕੀਤਾ ਹੈ। ਸਾਡੇ ਕੋਲ ਦਵਾਈ ਦੀ 100 ਪ੍ਰਤੀਸ਼ਤ ਰਿਕਵਰੀ ਦਰ ਅਤੇ ਜ਼ੀਰੋ ਪ੍ਰਤੀਸ਼ਤ ਮੌਤ ਦਰ ਹੈ।ਉਨ੍ਹਾਂ ਕਿਹਾ ਕਿ ਅਸੀਂ ਸਾਰੇ ਵਿਗਿਆਨਕ ਨਿਯਮਾਂ ਦੀ ਪਾਲਣਾ ਕੀਤੀ ਹੈ।