UPSC ਵੱਲੋਂ 828 ਅਸਾਮੀਆਂ ‘ਤੇ ਬੰਪਰ ਭਰਤੀ, ਪ੍ਰਿੰਸੀਪਲ ਤੇ ਵਾਈਸ ਪ੍ਰਿੰਸੀਪਲ ਬਣਨ ਦਾ ਸੁਨਹਿਰੀ ਮੌਕਾ

ਨਿਊਜ਼ ਪੰਜਾਬ

26 ਜੁਲਾਈ,2026

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ (NCT) ਵਿੱਚ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਦੀਆਂ ਕੁੱਲ 828 ਅਸਾਮੀਆਂ ‘ਤੇ ਸਿੱਧੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਭਰਤੀ ਤਹਿਤ 124 ਪ੍ਰਿੰਸੀਪਲ ਅਤੇ 704 ਵਾਈਸ ਪ੍ਰਿੰਸੀਪਲ ਦੇ ਅਹੁਦੇ ਭਰੇ ਜਾਣਗੇ। ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ 25 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਉਮੀਦਵਾਰ 14 ਅਗਸਤ 2026 ਤੱਕ UPSC ਦੇ ਅਧਿਕਾਰਤ ORA ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। ਪ੍ਰਿੰਸੀਪਲ ਦੇ ਅਹੁਦੇ ਲਈ ਮਾਸਟਰ ਡਿਗਰੀ, ਬੀ.ਐਡ. ਅਤੇ ਘੱਟੋ-ਘੱਟ 10 ਸਾਲ ਦਾ ਅਧਿਆਪਨ ਅਨੁਭਵ ਲਾਜ਼ਮੀ ਹੈ, ਜਦਕਿ ਵਾਈਸ ਪ੍ਰਿੰਸੀਪਲ ਲਈ ਮਾਸਟਰ ਡਿਗਰੀ, ਬੀ.ਐਡ. ਦੇ ਨਾਲ ਪੋਸਟ ਗ੍ਰੈਜੂਏਟ ਅਧਿਆਪਕ ਵਜੋਂ ਦੋ ਸਾਲ ਜਾਂ ਟ੍ਰੇਨਡ ਗ੍ਰੈਜੂਏਟ ਅਧਿਆਪਕ ਵਜੋਂ ਤਿੰਨ ਸਾਲ ਦਾ ਤਜਰਬਾ ਜ਼ਰੂਰੀ ਹੈ। ਉਮਰ ਸੀਮਾ ਵੱਖ-ਵੱਖ ਵਰਗਾਂ ਲਈ ਨਿਰਧਾਰਤ ਕੀਤੀ ਗਈ ਹੈ ਅਤੇ ਰਾਖਵੇਂ ਵਰਗਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਛੋਟ ਵੀ ਦਿੱਤੀ ਜਾਵੇਗੀ। ਯੋਗ ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਲਈ 1 ਨਵੰਬਰ 2026 ਨੂੰ ਸੰਯੁਕਤ ਭਰਤੀ ਪ੍ਰੀਖਿਆ (CRT) ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਅਗਲੀ ਚੋਣ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ।