ਮੁੱਖ ਖ਼ਬਰਾਂਕਿਰਤ ਸੇਵਾ

ਮੇਅਰ ਅਤੇ ਕਮਿਸ਼ਨਰ ਵੱਲੋਂ ਜਗਰਾਉਂ ਪੁਲ ਦੇ ਚੱਲ ਰਹੇ ਕੰਮ ਦਾ ਮੁਆਇਨਾ ਕੀਤਾ ਗਿਆ

ਨਿਊਜ਼ ਪੰਜਾਬ

ਲੁਧਿਆਣਾ, 20 ਜੂਨ –  ਅੱਜ ਸ੍ਰੀ ਬਲਕਾਰ ਸਿੰਘ ਸੰਧੂ,ਮੇਅਰ ਲੁਧਿਆਣਾ ਅਤੇ ਸ੍ਰੀ ਪ੍ਰਦੀਪ ਕੁਮਾਰ,ਆਈ.ਏ.ਐੱਸ, ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵੱਲੋਂ ਜਗਰਾਉਂ ਪੁਲ ਦੇ ਚੱਲ ਰਹੇ ਕੰਮ ਦਾ ਮੁਆਇਨਾ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮ ਵਿੱਚ ਤੇਜ਼ੀ ਲਿਆਂਦੀ ਜਾਏ ਤਾਂ ਕਿ ਜਗਰਾਉਂ ਪੁੱਲ ਨੂੰ   ਜਲਦੀ ਤੋਂ ਜਲਦੀ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤਾ ਜਾ ਸਕੇl ਅੱਜ ਉਨ੍ਹਾਂ ਵੱਲੋਂ ਰੋਡ ਜਾਲੀਆਂ, ਐਸ. ਟੀ.ਪੀ ਪੁਆਇੰਟ ਵੀ ਚੈੱਕ ਕੀਤੇ ਗਏ ਤੇ ਬੁੱਢੇ ਨਾਲੇ ਦੀ ਚੱਲ ਰਹੀ ਸਫ਼ਾਈ ਦੇ ਕੰਮ ਦਾ ਵੀ ਮੁਆਇਨਾ ਕੀਤਾ ਗਿਆ| ਮੇਅਰ ਦਫਤਰ ਦੇ ਮੀਡੀਆ ਅਫਸਰ ਹਰਪਾਲ ਸਿੰਘ ਨਿਮਾਣਾ ਅਨੁਸਾਰ  ਇਸ ਮੌਕੇ ਸ੍ਰੀ ਸ਼ਾਮ ਸੁੰਦਰ ਮਲਹੋਤਰਾ,ਸੀਨੀਅਰ ਡਿਪਟੀ ਮੇਅਰ, ਨਗਰ ਨਿਗਮ ਲੁਧਿਆਣਾ,ਸ੍ਰੀ ਰਿਸ਼ੀਪਾਲ ਸਿੰਘ,ਅਡੀਸ਼ਨਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ,ਡਾਕਟਰ ਜੈ ਪ੍ਰਕਾਸ਼,ਸੀਨੀਅਰ ਕੌਂਸਲਰ,ਸ੍ਰੀ ਰਾਕੇਸ਼ ਪ੍ਰਾਸ਼ਰ,ਕੌਸਲਰ,ਸ੍ਰੀ ਰਾਜਿੰਦਰ ਸਿੰਘ ਵੋਹਰਾ(SE), ਸ੍ਰੀ ਰਵਿੰਦਰ ਗਰਗ(SE) ਵੀ ਮੌਜੂਦ ਸਨ।