ਵਾਹ ! ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਐਂਟੀਵਾਇਰਲ ਦਵਾਈ ਆ ਗਈ ਇੰਡੀਆ ਵਿੱਚ – ਪੜ੍ਹੋ ਦਵਾਈ ਦਾ ਵੇਰਵਾ

ਨਿਊਜ਼ ਪੰਜਾਬ
ਨਵੀ ਦਿੱਲ੍ਹੀ , 20 ਜੂਨ – ਗਲੇਨ ਮਾਰਕ ਫਾਰਮਾਸਿਊਟੀਕਲਜ਼ ਨੇ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ | ਕੰਪਨੀ ਨੇ ਅੱਜ ਇਕ ਬਿਆਨ ਵਿਚ ਇਹ ਗੱਲ ਕਹੀ। ਗਲੇਨ ਮਾਰਕ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਵਾਇਰਸ ਦੇ ਹਲਕੇ ਅਤੇ ਘੱਟ ਲੱਛਣਾਂ ਵਾਲੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਐਂਟੀਵਾਇਰਲ ਦਵਾਈ ਫੈਬੀਫਲੂ ਬਰਾਂਡ ਨਾਮ ਲਾਂਚ ਕੀਤਾ ਹੈ।
ਮੁੰਬਈ ਵਿਚਲੀ  ਇਸ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਜੀਸੀਆਈ) ਤੋਂ ਦਵਾਈ ਬਣਾਉਣ ਅਤੇ ਬਾਜ਼ਾਰ ਵਿਚ ਵੇਚਣ ਦੀ ਇਜਾਜ਼ਤ ਮਿੱਲ ਗਈ  ਹੈ। ਕੰਪਨੀ ਨੇ ਕਿਹਾ ਕਿ ਕੋਵਿਡ-19 ਦੇ ਇਲਾਜ ਲਈ ਫੇਬੀ ਫਲੂ ਪਹਿਲੀ ਦਵਾਈ ਹੈ, ਜਿਸ ਨੂੰ ਮਨਜ਼ੂਰੀ ਮਿਲੀ ਹੈ।
ਗਲੇਨਮਾਰਕ ਫਾਰਮਾਸਿਊਟੀਕਲਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਗਲੇਨ ਸਾਲਦਾਨਹਾ ਨੇ ਕਿਹਾ, “ਇਹ ਮਨਜ਼ੂਰੀ ਅਜਿਹੇ ਸਮੇਂ ‘ਤੇ ਮਿਲੀ ਹੈ ਜਦੋਂ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਪਹਿਲਾਂ ਨਾਲੋਂ ਤੇਜ਼ੀ ਨਾਲ ਵਧ ਰਹੇ ਹਨ। ਇਸ ਨੇ ਸਾਡੀ ਸਿਹਤ-ਸੰਭਾਲ ਪ੍ਰਣਾਲੀ ‘ਤੇ ਬਹੁਤ ਦਬਾਅ ਪਾਇਆ ਹੈ। ਉਸ ਨੇ ਉਮੀਦ ਪ੍ਰਗਟਾਈ ਕਿ ਫੈਬਫਲੂ ਵਰਗੇ ਪ੍ਰਭਾਵਸ਼ਾਲੀ ਇਲਾਜ ਦੀ ਉਪਲਬਧਤਾ ਇਸ ਦਬਾਅ ਨੂੰ ਕਾਫੀ ਹੱਦ ਤੱਕ ਘਟਾਉਣ ਵਿੱਚ ਮਦਦ ਕਰੇਗੀ।
ਸਾਲਦਾਨਹਾ ਨੇ ਕਿਹਾ ਕਿ ਕਲੀਨਿਕੀ ਪਰਖਾਂ ਵਿੱਚ, ਫੈਬਫਲੂ ਨੇ ਕੋਰੋਨਾ ਵਾਇਰਸ ਦੀ ਹਲਕੀ ਲਾਗ ਤੋਂ ਪੀੜਤ ਮਰੀਜ਼ਾਂ ‘ਤੇ ਬਹੁਤ ਵਧੀਆ ਨਤੀਜੇ ਦਿਖਾਏ ਹਨ । ਇਸ ਤੋਂ ਇਲਾਵਾ, ਇਹ ਇੱਕ ਖਾਣ ਵਾਲੀ ਦਵਾਈ ਹੈ ਜੋ ਇਲਾਜ ਦਾ ਇੱਕ ਸੁਵਿਧਾਜਨਕ ਵਿਕਲਪ ਹੈ, ਉਨ੍ਹਾਂ ਕਿਹਾ ਕਿ ਕੰਪਨੀ ਇਸ ਦਵਾਈ ਨੂੰ ਦੇਸ਼ ਭਰ ਦੇ ਮਰੀਜ਼ਾਂ ਲਈ ਆਸਾਨੀ ਨਾਲ ਉਪਲਬਧ ਕਰਵਾਉਣ ਲਈ ਸਰਕਾਰ ਅਤੇ ਮੈਡੀਕਲ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰੇਗੀ।
ਡਾਕਟਰ ਦੀ ਸਲਾਹ ‘ਤੇ ਦਵਾਈ ਦੀ ਕੀਮਤ 103 ਰੁਪਏ ਪ੍ਰਤੀ ਗੋਲੀ ਹੋਵੇਗੀ। ਪਹਿਲੇ ਦਿਨ, ਇਸਨੂੰ 1800 ਮਿ.ਗ੍ਰਾ. ਦੀਆਂ ਦੋ ਖੁਰਾਕਾਂ ਲੈਣੀਆਂ ਪੈਣਗੀਆਂ। ਫੇਰ ਤੁਹਾਨੂੰ 14 ਦਿਨਾਂ ਵਾਸਤੇ 800 ਮਿ.ਗ੍ਰਾ. ਦੀਆਂ ਦੋ ਖੁਰਾਕਾਂ ਲੈਣੀਆਂ ਪੈਣਗੀਆਂ  । ਗਲੋਮਾਰਕ ਫਾਰਮਾ ਨੇ ਕਿਹਾ ਕਿ ਛੋਟੀਆਂ-ਛੋਟੀਆਂ ਲਾਗਾਂ ਵਾਲੇ ਮਰੀਜ਼ਾਂ ਨੂੰ ਵੀ ਇਹ ਦਵਾਈ ਦਿੱਤੀ ਜਾ ਸਕਦੀ ਹੈ ਜੋ ਡਾਇਬਿਟੀਜ਼ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਹਨ।