ਨਿਊਜ਼ ਪੰਜਾਬ
19 ਜੂਨ,2026
ਪੰਜਾਬ ਸਰਕਾਰ ਨੇ 29 ਜੂਨ ਨੂੰ ਮਨਾਈ ਜਾਣ ਵਾਲੀ Kabir Jayanti ਦੇ ਮੌਕੇ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ ਅਤੇ ਕਾਰਪੋਰੇਸ਼ਨ ਬੰਦ ਰਹਿਣਗੇ, ਜਿਸ ਕਾਰਨ ਲੋਕ ਆਪਣੇ ਸਰਕਾਰੀ ਕੰਮ ਨਹੀਂ ਕਰਵਾ ਸਕਣਗੇ। ਛੁੱਟੀਆਂ ਦੇ ਸਰਕਾਰੀ ਕੈਲੰਡਰ ਅਨੁਸਾਰ 29 ਜੂਨ ਨੂੰ ਗਜ਼ਟਿਡ ਹਾਲੀਡੇ ਵਜੋਂ ਦਰਜ ਕੀਤਾ ਗਿਆ ਹੈ। ਐਤਵਾਰ ਅਤੇ ਸੋਮਵਾਰ ਦੀ ਲਗਾਤਾਰ ਛੁੱਟੀ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਦੋ ਦਿਨਾਂ ਦਾ ਲੰਬਾ ਵੀਕਐਂਡ ਵੀ ਮਿਲੇਗਾ।
