ਨਿਊਜ਼ ਪੰਜਾਬ
19 ਜੂਨ,2026
ਪਠਾਨਕੋਟ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਪਿਸਟਲਾਂ ਅਤੇ 12 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਐਸਐਸਪੀ Daljinder Singh Dhillon ਅਨੁਸਾਰ ਸਰਨਾ-ਮਲਿਕਪੁਰ ਰੋਡ ‘ਤੇ ਲਗਾਏ ਨਾਕੇ ਦੌਰਾਨ ਸ਼ੱਕ ਦੇ ਆਧਾਰ ‘ਤੇ ਇੱਕ ਕਾਰ ਦੀ ਤਲਾਸ਼ੀ ਲਈ ਗਈ, ਜਿਸ ਵਿੱਚੋਂ ਇਹ ਹਥਿਆਰ ਬਰਾਮਦ ਹੋਏ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਲੰਧਰ ਵਾਸੀ ਸਾਜਨ ਅਤੇ ਪਠਾਨਕੋਟ ਵਾਸੀ ਪ੍ਰਿੰਸ ਗੋਸਵਾਮੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਦੋਵਾਂ ਖ਼ਿਲਾਫ਼ ਪਹਿਲਾਂ ਵੀ ਕਤਲ ਸਮੇਤ ਗੰਭੀਰ ਮਾਮਲੇ ਦਰਜ ਹਨ ਅਤੇ ਉਨ੍ਹਾਂ ਦੇ ਹੋਰ ਰਾਜਾਂ ਦੇ ਅਪਰਾਧੀਆਂ ਨਾਲ ਵੀ ਸੰਬੰਧ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਸਮੇਂ ਸਿਰ ਕੀਤੀ ਗਈ ਇਸ ਕਾਰਵਾਈ ਨਾਲ ਕਿਸੇ ਸੰਭਾਵਿਤ ਵੱਡੀ ਵਾਰਦਾਤ ਨੂੰ ਟਾਲਿਆ ਗਿਆ ਹੈ।
