ਮੱਧ ਪ੍ਰਦੇਸ਼ ਦੀਆਂ ਤਿੰਨੋਂ ਰਾਜ ਸਭਾ ਸੀਟਾਂ ਭਾਜਪਾ ਦੀ ਝੋਲੀ ਵਿੱਚ, ਤਰੁਣ ਚੁੱਘ ਸਮੇਤ ਉਮੀਦਵਾਰਾਂ ਨੂੰ ਮਿਲੇ ਜਿੱਤ ਦੇ ਸਰਟੀਫਿਕੇਟ

ਨਿਊਜ਼ ਪੰਜਾਬ

11 ਜੂਨ,2026

ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀਆਂ ਤਿੰਨੋਂ ਸੀਟਾਂ ‘ਤੇ ਭਾਜਪਾ ਨੇ ਜਿੱਤ ਦਰਜ ਕਰ ਲਈ ਹੈ। ਰਿਟਰਨਿੰਗ ਅਫ਼ਸਰ ਅਰਵਿੰਦ ਸ਼ਰਮਾ ਨੇ ਰਜਨੀਸ਼ ਅਗਰਵਾਲ, Tarun Chugh ਅਤੇ ਮਹੇਸ਼ ਕੇਵਟ ਨੂੰ ਚੋਣ ਸਰਟੀਫਿਕੇਟ ਸੌਂਪ ਦਿੱਤੇ। ਇਸ ਤੋਂ ਪਹਿਲਾਂ ਕਾਂਗਰਸ ਉਮੀਦਵਾਰ Meenakshi Natarajan ਦੀ ਨਾਮਜ਼ਦਗੀ ਰੱਦ ਕਰਨ ਦੇ ਮਾਮਲੇ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਸ਼ੁੱਕਰਵਾਰ ਤੱਕ ਟਾਲ ਦਿੱਤੀ ਸੀ, ਜਦਕਿ ਚੋਣ ਕਮਿਸ਼ਨ ਵੱਲੋਂ ਵੀ ਕੋਈ ਫੈਸਲਾ ਜਾਰੀ ਨਹੀਂ ਕੀਤਾ ਗਿਆ। ਇਸ ਸਥਿਤੀ ਦੇ ਮੱਦੇਨਜ਼ਰ ਤਿੰਨੋਂ ਸੀਟਾਂ ‘ਤੇ ਭਾਜਪਾ ਦੀ ਜਿੱਤ ਪੱਕੀ ਹੋ ਗਈ।