ਨਿਊਜ਼ ਪੰਜਾਬ
10 ਜੂਨ,2026
ਕੇਰਲ ਦੀ ਕਾਂਗਰਸ ਸਰਕਾਰ ਨੇ ਔਰਤਾਂ ਨੂੰ ਵੱਡੀ ਰਾਹਤ ਦਿੰਦਿਆਂ KSRTC ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਵੀ.ਡੀ. ਸਤੀਸਨ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਲਏ ਗਏ ਇਸ ਫ਼ੈਸਲੇ ਅਨੁਸਾਰ 15 ਜੂਨ ਤੋਂ ਸੂਬੇ ਦੀਆਂ ਔਰਤਾਂ KSRTC ਬੱਸਾਂ ਵਿੱਚ ਬਿਨਾਂ ਕਿਰਾਏ ਦੇ ਸਫ਼ਰ ਕਰ ਸਕਣਗੀਆਂ।
ਟਰਾਂਸਪੋਰਟ ਮੰਤਰੀ ਸੀ.ਪੀ. ਜੌਨ ਮੁਤਾਬਕ ਇਸ ਯੋਜਨਾ ‘ਤੇ ਹਰ ਸਾਲ ₹712 ਕਰੋੜ ਤੋਂ ₹1,300 ਕਰੋੜ ਤੱਕ ਖਰਚ ਆਉਣ ਦੀ ਸੰਭਾਵਨਾ ਹੈ। ਪਹਿਲੇ 100 ਦਿਨ ਇਹ ਸਹੂਲਤ ਸਿਰਫ਼ KSRTC ਬੱਸਾਂ ਤੱਕ ਸੀਮਿਤ ਰਹੇਗੀ, ਜਿਸ ਤੋਂ ਬਾਅਦ ਸਰਕਾਰ ਅਧਿਐਨ ਕਰਕੇ ਇਸ ਨੂੰ ਫਾਸਟ ਪੈਸੇਂਜਰ ਬੱਸਾਂ ਤੱਕ ਵੀ ਵਧਾਉਣ ਬਾਰੇ ਫ਼ੈਸਲਾ ਕਰੇਗੀ।
