ਧਰਮਿੰਦਰ ਦੇ ਦਿਹਾਂਤ ’ਤੇ ਦੁੱਖ ਦੀ ਲਹਿਰ, ਅੱਜ ਹੋਵੇਗੀ ‘ਜੀਵਨ ਦਾ ਉਤਸਵ’ ਅਰਦਾਸ ਸਭਾ

ਨਿਊਜ਼ ਪੰਜਾਬ

27 ਨਵੰਬਰ 2025

ਬਾਲੀਵੁੱਡ ਅਦਾਕਾਰ ਧਰਮਿੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਆਪਣੇ ਜਨਮਦਿਨ ਤੋਂ ਐਨ ਪਹਿਲਾਂ ਹੀ ਧਰਮਿੰਦਰ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ। ਓਧਰ, ਧਰਮਿੰਦਰ ਦਾ ਪਰਿਵਾਰ ਵੀ ਸਦਮੇ ਵਿੱਚ ਹੈ। ਬਾਲੀਵੁੱਡ ਦੇ ਸਿਤਾਰੇ ਲਗਾਤਾਰ ਧਰਮਿੰਦਰ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਹਨ। ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਧਰਮਿੰਦਰ ਦੇ ਪਰਿਵਾਰ ਵਾਲੇ ਉਨ੍ਹਾਂ ਦੀ ਯਾਦ ਵਿੱਚ ਇੱਕ ਅਰਦਾਸ ਸਭਾ (ਪ੍ਰੇਅਰ ਮੀਟ) ਦਾ ਆਯੋਜਨ ਕਰਨ ਵਾਲੇ ਹਨ। ਇੱਥੇ ਪਰਿਵਾਰਕ ਮੈਂਬਰ, ਦੋਸਤ ਅਤੇ ਇੰਡਸਟਰੀ ਦੇ ਕਲਾਕਾਰ ਆਪਣੇ ਚਹੇਤੇ ਸੁਪਰਸਟਾਰ ਨੂੰ ਸ਼ਰਧਾਂਜਲੀ ਦੇ ਸਕਣਗੇ

ਦਿਓਲ ਪਰਿਵਾਰ ਨੇ ਇੱਕ ਪੋਸਟਰ ਸਾਂਝਾ ਕਰਕੇ ਧਰਮਿੰਦਰ ਦੀ ਅਰਦਾਸ ਸਭਾ ਦੀ ਜਾਣਕਾਰੀ ਦਿੱਤੀ ਹੈ। ਸਾਂਝੇ ਕੀਤੇ ਗਏ ਪੋਸਟਰ ਵਿੱਚ ਧਰਮਿੰਦਰ ਦੀ ਇੱਕ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਗਈ ਹੈ।ਪਰਿਵਾਰ ਅੱਜ ਧਰਮਿੰਦਰ ਦੀ ਅਰਦਾਸ ਸਭਾ ਦਾ ਆਯੋਜਨ ਸ਼ਾਮ 5 ਵਜੇ ਤੋਂ ਲੈ ਕੇ 7.30 ਵਜੇ ਤੱਕ ਰੱਖਣ ਵਾਲਾ ਹੈ। ਇਹ ਅਰਦਾਸ ਸਭਾ ਮੁੰਬਈ ਦੇ ਇੱਕ ਆਲੀਸ਼ਾਨ ਹੋਟਲ ਵਿੱਚ ਹੋਣ ਵਾਲੀ ਹੈ।

ਪਰਿਵਾਰ ਨੇ ਧਰਮਿੰਦਰ ਦੀ ਪ੍ਰੇਅਰ ਮੀਟ ਨੂੰ ਇੱਕ ਬਹੁਤ ਹੀ ਅਨੋਖਾ ਨਾਂਅ ਦਿੱਤਾ ਹੈ: “ਜੀਵਨ ਦਾ ਉਤਸਵ”।ਮੰਨਿਆ ਜਾ ਰਿਹਾ ਹੈ ਕਿ ਆਪਣੇ ਪਿਆਰੇ ਸਿਤਾਰੇ ਨੂੰ ਆਖ਼ਰੀ ਵਿਦਾਈ ਦੇਣ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਜ਼ਬਰਦਸਤ ਭੀੜ ਜਮ੍ਹਾਂ ਹੋ ਸਕਦੀ ਹੈ।ਧਰਮਿੰਦਰ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਇੰਡਸਟਰੀ ‘ਤੇ ਆਪਣੀ ਗਹਿਰੀ ਛਾਪ ਛੱਡੀ ਸੀ।