ਭਾਜਪਾ ਨੂੰ ਵੱਡਾ ਝਟਕਾ! ਅੰਨਾਮਲਾਈ ਨੇ ਛੱਡੀ ਪਾਰਟੀ, ਨਵੇਂ ਅੰਦੋਲਨ ਦੀ ਤਿਆਰੀ

ਨਿਊਜ਼ ਪੰਜਾਬ

5 ਜੂਨ 2026

ਤਾਮਿਲਨਾਡੂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕੇ. ਅੰਨਾਮਲਾਈ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਭਾਜਪਾ ਨੇਤ੍ਰਿਤਵ ਵੱਲੋਂ ਸਵੀਕਾਰ ਵੀ ਕਰ ਲਿਆ ਗਿਆ ਹੈ।

ਦਿੱਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਅੰਨਾਮਲਾਈ ਦੇ ਇਸ ਫੈਸਲੇ ਨੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਸੂਤਰਾਂ ਮੁਤਾਬਕ ਉਹ ਹੁਣ “ਰਾਸ਼ਟਰਵਾਦੀ-ਤਾਮਿਲ ਦਰਸ਼ਨ” ਦੇ ਅਧਾਰ ‘ਤੇ ਇੱਕ ਨਵਾਂ ਗੈਰ-ਰਾਜਨੀਤਿਕ ਅੰਦੋਲਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਸ ਨੂੰ ਭਵਿੱਖ ਵਿੱਚ ਲੋਕ ਸਮਰਥਨ ਦੇ ਆਧਾਰ ‘ਤੇ ਰਾਜਨੀਤਿਕ ਪਾਰਟੀ ਦਾ ਰੂਪ ਦਿੱਤਾ ਜਾ ਸਕਦਾ ਹੈ। 7 ਜੂਨ ਨੂੰ ਸਮਰਥਕਾਂ ਨਾਲ ਮੀਟਿੰਗ ਤੋਂ ਬਾਅਦ ਉਹ ਆਪਣੀ ਅਗਲੀ ਰਣਨੀਤੀ ਦਾ ਖੁਲਾਸਾ ਕਰ ਸਕਦੇ ਹਨ।