ਨਿਊਜ਼ ਪੰਜਾਬ
5 ਜੂਨ 2026
ਮੰਜ਼ਿਲ ਤੱਕ ਪਹੁੰਚਣ ਲਈ ਹੌਸਲੇ ਦੀਆਂ ਪੌੜੀਆਂ ਚੜ੍ਹਣੀਆਂ ਪੈਂਦੀਆਂ ਹਨ
ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਸਿਰਫ਼ ਵੱਡੇ ਸੁਪਨੇ ਦੇਖਣਾ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਉਨ੍ਹਾਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਸਹੀ ਸੋਚ ਦੀ ਵੀ ਲੋੜ ਹੁੰਦੀ ਹੈ। ਜੋ ਲੋਕ ਆਪਣੇ ਮਨ ਵਿੱਚ ਉਤਸ਼ਾਹ, ਹਿੰਮਤ ਅਤੇ ਸਕਾਰਾਤਮਕਤਾ ਨੂੰ ਬਣਾਈ ਰੱਖਦੇ ਹਨ, ਉਹ ਹਰ ਮੁਸ਼ਕਲ ਨੂੰ ਮੌਕੇ ਵਿੱਚ ਬਦਲ ਲੈਂਦੇ ਹਨ। ਸਫਲਤਾ ਦੀਆਂ ਪੌੜੀਆਂ ਉਹੀ ਚੜ੍ਹਦੇ ਹਨ ਜੋ ਤੁਲਨਾਵਾਂ ਤੋਂ ਦੂਰ ਰਹਿ ਕੇ ਆਪਣੇ ਲਕਸ਼ ‘ਤੇ ਧਿਆਨ ਕੇਂਦਰਿਤ ਕਰਦੇ ਹਨ ਅਤੇ ਹਰ ਦਿਨ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
