“ਖੂਬ ਪੜ੍ਹੋ, ਖੂਬ ਖੇਡੋ”;ਬੱਚਿਆਂ ਦੀ ਅਪੀਲ ‘ਤੇ CM ਮਾਨ ਨੇ ਪਲੇਗ੍ਰਾਊਂਡ ਬਣਾਉਣ ਦਾ ਦਿੱਤਾ ਭਰੋਸਾ

ਨਿਊਜ਼ ਪੰਜਾਬ

26 ਮਈ 2026

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਛੋਟੇ ਬੱਚਿਆਂ ਦੀ ਮੰਗ ‘ਤੇ ਜਲਦੀ ਹੀ ਪਲੇਗ੍ਰਾਊਂਡ ਬਣਵਾਉਣ ਦਾ ਭਰੋਸਾ ਦਿੱਤਾ ਹੈ।

ਬੱਚਿਆਂ ਵੱਲੋਂ ਖੇਡ ਮੈਦਾਨ ਦੀ ਕੀਤੀ ਅਪੀਲ ਤੋਂ ਬਾਅਦ ਸੀਐਮ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਐਕਸ’ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਬੱਚਿਆਂ ਦੀ ਆਵਾਜ਼ ਉਨ੍ਹਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਲਿਖਿਆ ਕਿ “ਤੁਹਾਡੀ ਸਰਕਾਰ” ਬਹੁਤ ਜਲਦ ਬੱਚਿਆਂ ਲਈ ਇੱਕ ਸ਼ਾਨਦਾਰ ਖੇਡ ਮੈਦਾਨ ਤਿਆਰ ਕਰਵਾਏਗੀ। ਸੀਐਮ ਨੇ ਕਿਹਾ ਕਿ ਖੇਡਾਂ ਨਾਲ ਬੱਚੇ ਤੰਦਰੁਸਤ ਰਹਿੰਦੇ ਹਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ‘ਤੇ ਧਿਆਨ ਦੇਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਬਾਕੀ ਜ਼ਿੰਮੇਵਾਰੀ ਉਹ ਖੁਦ ਨਿਭਾਉਣਗੇ।