ਸ਼ੇਰ-ਏ-ਪੰਜਾਬ T20 ਲੀਗ ਦੀ ਨੀਲਾਮੀ ‘ਚ ਖਿਡਾਰੀਆਂ ‘ਤੇ ਲੱਗੀ ਵੱਡੀ ਬੋਲੀ, ਸਨਵੀਰ ਸਿੰਘ ਸਭ ਤੋਂ ਮਹਿੰਗੇ

ਨਿਊਜ਼ ਪੰਜਾਬ

10 ਅਗਸਤ,2026

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ IPL ਦੀ ਤਰਜ਼ ’ਤੇ ਕਰਵਾਈ ਜਾ ਰਹੀ ਸ਼ੇਰ-ਏ-ਪੰਜਾਬ T20 ਲੀਗ ਲਈ ਖਿਡਾਰੀਆਂ ਦੀ ਨੀਲਾਮੀ ਸ਼ੁਰੂ ਹੋ ਗਈ ਹੈ। ਨੀਲਾਮੀ ਦੌਰਾਨ IPL ਖੇਡ ਚੁੱਕੇ ਕਈ ਖਿਡਾਰੀਆਂ ’ਤੇ ਟੀਮਾਂ ਨੇ ਵੱਡੀਆਂ ਬੋਲੀਆਂ ਲਗਾਈਆਂ। ਸਨਰਾਈਜ਼ਰਸ ਹੈਦਰਾਬਾਦ ਲਈ IPL ਖੇਡ ਚੁੱਕੇ ਸਨਵੀਰ ਸਿੰਘ ਸਭ ਤੋਂ ਮਹਿੰਗੇ ਖਿਡਾਰੀ ਬਣੇ, ਜਿਨ੍ਹਾਂ ਨੂੰ ਫਾਜ਼ਿਲਕਾ ਫਾਲਕੰਸ ਨੇ 13.20 ਲੱਖ ਰੁਪਏ ਵਿੱਚ ਖਰੀਦਿਆ। ਇਸ ਤੋਂ ਇਲਾਵਾ ਨਮਨ ਧੀਰ ਨੂੰ ਸੂਰਮਾ ਵਾਰੀਅਰਸ ਨੇ 10 ਲੱਖ, ਸਲਿਲ ਅਰੋੜਾ ਨੂੰ ਲੁਧਿਆਣਾ ਲਾਇਨਸ ਨੇ 8.20 ਲੱਖ ਅਤੇ ਹਰਪ੍ਰੀਤ ਬਰਾੜ ਨੂੰ ਮੋਹਾਲੀ ਕਿੰਗਸ ਨੇ 4 ਲੱਖ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ। ਲੀਗ ਵਿੱਚ ਕੁੱਲ 6 ਟੀਮਾਂ ਹਿੱਸਾ ਲੈਣਗੀਆਂ ਅਤੇ 27 ਮੁਕਾਬਲੇ ਮੋਹਾਲੀ/ਨਿਊ ਚੰਡੀਗੜ੍ਹ ਸਥਿਤ PCA ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣਗੇ। ਲੀਗ ਦਾ ਪਹਿਲਾ ਐਡੀਸ਼ਨ 30 ਅਗਸਤ 2026 ਤੋਂ ਸ਼ੁਰੂ ਹੋਵੇਗਾ।