ਪੱਛਮੀ ਬੰਗਾਲ ਵਿੱਚ ਮਹਿਲਾਵਾਂ ਲਈ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਸ਼ੁਰੂ

ਨਿਊਜ਼ ਪੰਜਾਬ

22 ਮਈ 2026

ਪੱਛਮੀ ਬੰਗਾਲ ਸਰਕਾਰ ਨੇ ਮਹਿਲਾਵਾਂ ਨੂੰ ਵੱਡੀ ਰਾਹਤ ਦਿੰਦਿਆਂ 1 ਜੂਨ 2026 ਤੋਂ ਰਾਜ ਦੀਆਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਯਾਤਰਾ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਮਹਿਲਾਵਾਂ ਨੂੰ QR ਕੋਡ ਵਾਲੇ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ਲਈ ਆਧਾਰ ਕਾਰਡ, ਵੋਟਰ ਆਈਡੀ, ਪੈਨ ਕਾਰਡ, ਪਾਸਪੋਰਟ ਜਾਂ ਹੋਰ ਵੈਧ ਪਛਾਣ ਪੱਤਰ ਜਮ੍ਹਾਂ ਕਰਵਾਉਣੇ ਪੈਣਗੇ। ਜਦ ਤੱਕ ਸਮਾਰਟ ਕਾਰਡ ਨਹੀਂ ਮਿਲਦਾ, ਉਦੋਂ ਤੱਕ ਮਹਿਲਾਵਾਂ ਵੈਧ ਫੋਟੋ ਆਈਡੀ ਦਿਖਾ ਕੇ ਮੁਫ਼ਤ ਸਫ਼ਰ ਕਰ ਸਕਣਗੀਆਂ ਅਤੇ ਕੰਡਕਟਰ ਵੱਲੋਂ “ਜ਼ੀਰੋ ਵੈਲਿਊ ਟਿਕਟ” ਜਾਰੀ ਕੀਤਾ ਜਾਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਦਾ ਮਕਸਦ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਲਈ ਆਵਾਜਾਈ ਨੂੰ ਹੋਰ ਆਸਾਨ ਤੇ ਸੁਵਿਧਾਜਨਕ ਬਣਾਉਣਾ ਹੈ।