ਸੰਗਰੂਰ ਤੋਂ CM ਮਾਨ ਦੀ ਵੱਡੀ ਸ਼ੁਰੂਆਤ, ਸਤੋਜ ਬਣੇਗਾ ਪੰਜਾਬ ਦਾ ਪਹਿਲਾ ‘ਵਾਇਰ-ਫ੍ਰੀ’ ਪਿੰਡ

ਨਿਊਜ਼ ਪੰਜਾਬ

19 ਮਈ 2026

ਅੱਜ ਸੰਗਰੂਰ ਦੌਰੇ ਦੌਰਾਨ ਪੰਜਾਬ ਨੂੰ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਦੇ ਜੰਜਾਲ ਤੋਂ ਮੁਕਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡੀ ਪਹਿਲ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਆਪਣੇ ਪਿੰਡ ਸਤੋਜ ਵਿੱਚ ਉਹ ਅੰਡਰਗਰਾਊਂਡ ਬਿਜਲੀ ਲਾਈਨਾਂ ਦੇ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਲਗਭਗ 8 ਕਰੋੜ ਰੁਪਏ ਦੀ ਲਾਗਤ ਨਾਲ 7 ਕਿਲੋਮੀਟਰ ਹਾਈ-ਟੈਂਸ਼ਨ ਅਤੇ 9.5 ਕਿਲੋਮੀਟਰ ਲੋ-ਟੈਂਸ਼ਨ ਲਾਈਨਾਂ ਨੂੰ ਜ਼ਮੀਨ ਹੇਠਾਂ ਕੀਤਾ ਜਾਵੇਗਾ।

ਇਸ ਪ੍ਰੋਜੈਕਟ ਤਹਿਤ 41 ਕਿਲੋਮੀਟਰ ਬਿਜਲੀ ਤਾਰਾਂ ਨੂੰ ਅੰਡਰਗਰਾਊਂਡ ਕਰਕੇ ਕਰੀਬ 800 ਘਰਾਂ ਨੂੰ ਜੋੜਿਆ ਜਾਵੇਗਾ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਫ਼ਸਲਾਂ ਨੂੰ ਅੱਗ ਲੱਗਣ ਅਤੇ ਬਿਜਲੀ ਤਾਰਾਂ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਵੱਡੀ ਕਮੀ ਆਵੇਗੀ।