ਨਿਊਜ਼ ਪੰਜਾਬ
16 ਮਈ 2026
ਪੱਛਮੀ ਬੰਗਾਲ ਸਰਕਾਰ ਨੇ ਆਰਜੀ ਕਾਰ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਗੰਭੀਰ ਪ੍ਰਸ਼ਾਸਕੀ ਲਾਪਰਵਾਹੀ, ਐਫਆਈਆਰ ਦਰਜ ਕਰਨ ਅਤੇ ਜਾਂਚ ਵਿੱਚ ਖਾਮੀਆਂ ਦੇ ਦੋਸ਼ਾਂ ਹੇਠ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਮੁੱਖ ਮੰਤਰੀ Suvendu Adhikari ਨੇ ਵਿਨੀਤ ਗੋਇਲ, ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਖ਼ਿਲਾਫ਼ ਸਖ਼ਤ ਕਾਰਵਾਈ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਇਸਦੇ ਨਾਲ ਹੀ ਪ੍ਰੈਜ਼ੀਡੈਂਸੀ ਜੇਲ੍ਹ ‘ਚ ਛਾਪੇ ਦੌਰਾਨ 23 ਮੋਬਾਈਲ ਫੋਨ ਬਰਾਮਦ ਹੋਣ ਮਗਰੋਂ ਜੇਲ੍ਹ ਪ੍ਰਸ਼ਾਸਨ ਦੇ ਦੋ ਅਧਿਕਾਰੀਆਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸੀਆਈਡੀ ਨੂੰ ਸੌਂਪੀ ਗਈ ਹੈ।
