ਨਿਊਜ਼ ਪੰਜਾਬ
15 ਮਈ 2026
ਲੁਧਿਆਣਾ ਵਿੱਚ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਠੱਗੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 132 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਵਿਦੇਸ਼ੀ ਨਾਗਰਿਕਾਂ ਨੂੰ ਮਾਈਕ੍ਰੋਸਾਫਟ ਦੇ ਨਾਂ ‘ਤੇ ਫਰਜ਼ੀ ਵਾਇਰਸ ਅਲਰਟ ਭੇਜ ਕੇ ਡਰਾਉਂਦਾ ਅਤੇ ਰਿਮੋਟ ਐਕਸੈੱਸ ਰਾਹੀਂ ਉਨ੍ਹਾਂ ਦੇ ਬੈਂਕ ਖਾਤਿਆਂ ਤੋਂ ਪੈਸੇ ਠੱਗਦਾ ਸੀ। ਪੁਲਿਸ ਨੇ ਛਾਪੇਮਾਰੀ ਦੌਰਾਨ 1.07 ਕਰੋੜ ਰੁਪਏ ਕੈਸ਼, 98 ਲੈਪਟਾਪ, 229 ਮੋਬਾਈਲ ਅਤੇ 19 ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਹਨ, ਜਦਕਿ 300 ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਹਨ।
