ਨਿਊਜ਼ ਪੰਜਾਬ
15 ਮਈ 2026
ਜਲੰਧਰ-ਫਗਵਾੜਾ ਹਾਈਵੇਅ ਨੇੜੇ ਹੋਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਦੌਰਾਨ ਵੱਡਾ ਫੈਸਲਾ ਲੈਂਦਿਆਂ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ। ਮੀਟਿੰਗ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬੀਬੀ ਜਗੀਰ ਕੌਰ ਸਮੇਤ ਕਈ ਆਗੂ ਸ਼ਾਮਲ ਹੋਏ। ਸਾਬਕਾ ਜਥੇਦਾਰ ਨੇ ਬੇਅਦਬੀ ਕਾਨੂੰਨ ਮਾਮਲੇ ’ਚ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਕਾਨੂੰਨੀ ਮਾਹਿਰਾਂ ਨੂੰ ਇਕੱਠੇ ਬੈਠ ਕੇ ਹੱਲ ਕੱਢਣ ਦੀ ਅਪੀਲ ਕੀਤੀ। ਉਨ੍ਹਾਂ 2027 ਪੰਜਾਬ ਚੋਣਾਂ, ਪੰਥਕ ਏਕਤਾ ਅਤੇ ਸਰਹੱਦੀ ਪੰਜਾਬ ਵਿੱਚ ਹੋ ਰਹੀਆਂ ਧਮਾਕੇਵਾਰ ਘਟਨਾਵਾਂ ’ਤੇ ਵੀ ਚਿੰਤਾ ਜਤਾਈ।
