ਨਿਊਜ਼ ਪੰਜਾਬ
10 ਮਈ 2026
ਤਮਿਲਗਾ ਵੇਤਰੀ ਕੜਗਮ (ਟੀ.ਵੀ.ਕੇ.) ਦੇ ਮੁਖੀ ਅਤੇ ਅਦਾਕਾਰ ਤੋਂ ਨੇਤਾ ਬਣੇ ਸੀ. ਜੋਸਫ਼ ਵਿਜੇ ਨੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਚੇੱਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਕਰਵਾਏ ਗਏ ਭਵਿਆ ਸਮਾਗਮ ਦੌਰਾਨ ਗਵਰਨਰ ਰਾਜੇਂਦਰ ਅਰਲੇਕਰ ਨੇ ਉਨ੍ਹਾਂ ਨੂੰ ਹਲਫ ਦਵਾਇਆ। ਵਿਜੇ ਨੇ ਤਮਿਲ ਭਾਸ਼ਾ ਵਿੱਚ ਸਹੁੰ ਚੁੱਕਦੇ ਹੋਏ ਰਾਜ ਦੀ ਕਮਾਨ ਸੰਭਾਲੀ। ਇਸ ਮੌਕੇ ਕਾਂਗਰਸ ਆਗੂ Rahul Gandhi ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।
