ਪ੍ਰਧਾਨ ਮੰਤਰੀ ਵਲੋਂ 21 ਰਾਜਾਂ ਦੇ ਮੁਖੀਆਂ ਨਾਲ ਮੀਟਿੰਗ ਆਰੰਭ – 24 ਘੰਟਿਆਂ ਵਿੱਚ 10,667 ਆਏ ਨਵੇਂ ਮਾਮਲੇ – ਗਿਣਤੀ 3, 43 ,091 ‘ਤੇ ਪੁੱਜੀ – 9,900 ਲੋਕਾਂ ਦੀ ਹੁਣ ਤੱਕ ਮੌਤ – ਪੜ੍ਹੋ ਵੇਰਵਾ

ਨਿਊਜ਼ ਪੰਜਾਬ

ਨਵੀ ਦਿੱਲੀ 16 ਜੂਨ -ਦੇਸ਼ ਵਿੱਚ ਵੱਧ ਰਹੇ ਕੋਰੋਨਾ ਸੰਕਟ ਦੇ ਮਾਮਲਿਆਂ ਤੋਂ ਚਿੰਤਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਸਮੇਤ ਉਨ੍ਹਾਂ 21 ਰਾਜਾਂ ਦੇ ਮੁਖੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇੱਹ ਉਹ ਰਾਜ ਹਨ ਜਿਨ੍ਹਾਂ ਵਿਚ ਦੂਜੇ ਰਾਜਾਂ ਨਾਲੋਂ ਕੋਰੋਨਾ ਦਾ ਪ੍ਰਭਾਵ ਘੱਟ ਹੈ। ਕੱਲ੍ਹ ਉਹਨਾਂ ਰਾਜਾਂ ਨਾਲ ਇੱਕ ਮੀਟਿੰਗ ਹੋਵੇਗੀ ਜਿੱਥੇ ਕੋਰੋਨਾ ਦੀ ਲਾਗ ਸਭ ਤੋਂ ਵੱਧ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 10,667 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 380 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ, ਦੇਸ਼ ਭਰ ਵਿੱਚ ਕੋਰੋਨਾ ਪਾਜੇਟਿਵ ਕੇਸਾਂ ਦੀ ਗਿਣਤੀ 3, 43091 ਤੱਕ ਪਹੁੰਚ ਗਈ ਹੈ, ਜਿੰਨ੍ਹਾਂ ਵਿੱਚੋਂ 1, 53178 ਸਰਗਰਮ ਮਾਮਲੇ ਹਨ, 1, 80013 ਲੋਕਾਂ ਨੂੰ ਹਸਪਤਾਲ ਤੋਂ ਠੀਕ ਜਾਂ ਛੁੱਟੀ ਦਿੱਤੀ ਗਈ ਹੈ ਅਤੇ 9,900 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਅੱਜ ਆਂਧਰਾ ਪ੍ਰਦੇਸ਼ ਵਿੱਚ 193 ਨਵੇਂ, ਰਾਜਸਥਾਨ ਵਿੱਚ 115, ਓਡੀਸ਼ਾ ਵਿੱਚ 108 ਅਤੇ ਅਸਾਮ ਵਿੱਚ 10 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਕੋਰੋਨਾ ਨਾਲ ਸਬੰਧਿਤ ਮਾਮਲਿਆਂ ਦੀ ਜਾਣਕਾਰੀ ਪੜ੍ਹੋ

Image