ਭਾਰਤੀ ਜਵਾਨਾਂ ਦੀ ਚੀਨੀ ਸੈਨਿਕਾਂ ਨਾਲ ਝੜਪ – 3 ਭਾਰਤੀ ਜਵਾਨ ਸ਼ਹੀਦ – ਦੋਹਾਂ ਧਿਰਾਂ ਦੇ ਸੀਨੀਅਰ ਫੌਜੀ ਅਧਿਕਾਰੀ ਮੌਕੇ ਤੇ ਪੁੱਜੇ

ਨਿਊਜ਼ ਪੰਜਾਬ
ਨਵੀ ਦਿੱਲੀ , 16 ਜੂਨ – ਭਾਰਤ ਅਤੇ ਚੀਨ ਵਿਚਕਾਰ ਤਣਾਅ ਪੂਰਬੀ ਲੱਦਾਖ ਵਿੱਚ ਸਿਖਰ ‘ਤੇ ਪਹੁੰਚ ਗਿਆ ਹੈ। ਸੋਮਵਾਰ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਂ ਘਾਟੀ  ਵਿਚ ਫ਼ੌਜਾਂ ਦੇ ਵਾਪਸ ਜਾਣ ਦੀ ਪ੍ਰਕਿਰਿਆ ਦੌਰਾਨ ਦੋਹਾਂ ਧਿਰਾਂ ਵਿਚ ਹਿੰਸਕ ਝੜਪ ਹੋਈ।ਗੋਲੀ-ਬਾਰੀ ਦੌਰਾਨ ਇਕ ਭਾਰਤੀ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋਣ ਦੀ ਖ਼ਬਰ ਹੈ।ਚੀਨ ਵਲ ਹੋਏ ਨੁਕਸਾਨ ਦੀ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ | ਇਸ ਸਮੇਂ ਸਥਿਤੀ ਨੂੰ ਆਮ ਬਣਾਉਣ ਲਈ ਦੋਹਾਂ ਧਿਰਾਂ ਦੇ ਸੀਨੀਅਰ ਫੌਜੀ ਅਧਿਕਾਰੀ ਮੀਟਿੰਗ ਕਰ ਰਹੇ ਹਨ।
ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਲਗਭਗ ਇਕ ਮਹੀਨੇ ਤੋਂ ਚੱਲ ਰਿਹਾ ਹੈ ਅਤੇ ਇਸ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਹਾਂ ਧਿਰਾਂ ਵਿਚ ਲਗਾਤਾਰ ਗੱਲਬਾਤ ਹੋਈ ਅਤੇ ਸੰਜਮ ਦੇ ਬਿਆਨ ਵੀ ਆ ਰਹੇ ਸਨ। ਇਸ ਦੌਰਾਨ, ਇਹ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਹਨ।