ਨਿਊਜ਼ ਪੰਜਾਬ
8 ਮਈ 2026
ਬਠਿੰਡਾ ਦੇ ਗਣੇਸ਼ਾ ਬਸਤੀ ਇਲਾਕੇ ਵਿੱਚ ਉਸ ਵੇਲੇ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਦੋਂ ਸੜਕ ਨਿਰਮਾਣ ਦੌਰਾਨ ਚੱਲ ਰਹੇ ਰੋਡ ਰੋਲਰ ਦੀ ਚਪੇਟ ਵਿੱਚ ਇੱਕ ਸਕੂਟਰੀ ਸਵਾਰ ਪਿਓ-ਧੀ ਆ ਗਏ। ਹਾਦਸੇ ਦੌਰਾਨ ਰੋਡ ਰੋਲਰ ਸਕੂਟਰੀ ਸਵਾਰ ਦੇ ਸਿਰ ਉਤੋਂ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਸ਼ਾਲ ਵਾਸੀ ਬੱਲਾ ਰਾਮ ਨਗਰ, ਬਠਿੰਡਾ ਵਜੋਂ ਹੋਈ ਹੈ। ਹਾਦਸੇ ਵਿੱਚ ਗੰਭੀਰ ਜ਼ਖਮੀ ਹੋਈ 10-12 ਸਾਲਾ ਬੱਚੀ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
