ਨਿਊਜ਼ ਪੰਜਾਬ
2 ਮਈ 2026
ਮਾਨਸਾ ਦੀ ਅਦਾਲਤ ਵਿੱਚ ਪੰਜਾਬੀ ਗਾਇਕ Sidhu Moosewala ਕਤਲ ਕੇਸ ਦੀ ਸੁਣਵਾਈ ਦੌਰਾਨ ਤਿੰਨ ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ, ਜਦਕਿ ਇੱਕ ਗਵਾਹ ਦੀ ਗਵਾਹੀ ਮੁਲਤਵੀ ਕਰ ਦਿੱਤੀ ਗਈ। ਸੁਣਵਾਈ ਦੌਰਾਨ ਅਹਿਮ ਮੋੜ ਆਇਆ ਜਦੋਂ ਨਾਮਜ਼ਦ ਦੋਸ਼ੀ ਜੀਵਨਜੋਤ ਉਰਫ਼ ਜੁਗਨੂੰ ਨੂੰ ਸਬੂਤਾਂ ਦੀ ਘਾਟ ਕਾਰਨ ਬੇਗੁਨਾਹ ਐਲਾਨ ਦਿੱਤਾ ਗਿਆ। ਇਸ ਮੌਕੇ ਮ੍ਰਿਤਕ ਗਾਇਕ ਦੇ ਪਿਤਾ Balkaur Singh ਵੀ ਅਦਾਲਤ ਵਿੱਚ ਹਾਜ਼ਰ ਰਹੇ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 22 ਮਈ ਲਈ ਮੁਕੱਰਰ ਕੀਤੀ ਹੈ।
