ਨਿਊਜ਼ ਪੰਜਾਬ
2 ਮਈ 2026
ਅਮਰੀਕਾ ਦੇ Texas ਰਾਜ ਦੇ ਹਿੱਲ ਕੰਟਰੀ ਖੇਤਰ ਵਿੱਚ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ, ਜਿੱਥੇ Cessna 421C ਜਹਾਜ਼ ਕਰੈਸ਼ ਹੋਣ ਨਾਲ ਉਸ ਵਿੱਚ ਸਵਾਰ ਪੰਜੋਂ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ Wimberley ਨੇੜੇ ਵਾਪਰਿਆ, ਜੋ Austin ਤੋਂ ਕਰੀਬ 40 ਮੀਲ ਦੱਖਣ-ਪੱਛਮ ਵੱਲ ਸਥਿਤ ਹੈ। Federal Aviation Administration (FAA) ਮੁਤਾਬਕ ਜਹਾਜ਼ ਰਾਤ ਕਰੀਬ 11:25 ਵਜੇ ਹਾਦਸਾਗ੍ਰਸਤ ਹੋਇਆ ਅਤੇ ਮੁੱਢਲੀ ਜਾਣਕਾਰੀ ਅਨੁਸਾਰ ਇਹ ਤੇਜ਼ ਰਫ਼ਤਾਰ ਵਿੱਚ ਸੀ। ਮੌਕੇ ‘ਤੇ ਪੁਲਿਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਟੀਮਾਂ ਤੁਰੰਤ ਪਹੁੰਚ ਗਈਆਂ ਅਤੇ ਰਾਹਤ ਕਾਰਜ ਸਵੇਰ ਤੱਕ ਜਾਰੀ ਰਹੇ। National Transportation Safety Board (NTSB) ਨਾਲ ਮਿਲ ਕੇ FAA ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਜਦਕਿ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕਿਸੇ ਹੋਰ ਜਹਾਜ਼ ਨਾਲ ਟਕਰਾਅ ਦਾ ਕੋਈ ਸਬੂਤ ਨਹੀਂ ਮਿਲਿਆ।
