ਸਿੱਕਮ ਦੇ 50ਵੇਂ ਸਥਾਪਨਾ ਦਿਵਸ ਸਮਾਰੋਹ ਲਈ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ, 4000 ਕਰੋੜ ਦੇ ਪ੍ਰੋਜੈਕਟਾਂ ਦਾ ਐਲਾਨ

ਨਿਊਜ਼ ਪੰਜਾਬ

27 ਅਪ੍ਰੈਲ 2026

ਭਾਰਤ ਦੇ ਪ੍ਰਧਾਨ ਮੰਤਰੀ Narendra Modi ਅੱਜ ਤੋਂ ਦੋ ਦਿਨਾਂ ਦੇ ਦੌਰੇ ‘ਤੇ ਸਿੱਕਮ ਪਹੁੰਚ ਰਹੇ ਹਨ, ਜਿੱਥੇ ਉਹ ਰਾਜ ਦੇ 50ਵੇਂ ਸਥਾਪਨਾ ਦਿਵਸ ਸਮਾਰੋਹ ਦੇ ਸਮਾਪਤੀ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਨਰਿੰਦਰ ਮੋਦੀ ਦੁਪਹਿਰ 3 ਵਜੇ ਰਾਜਧਾਨੀ Gangtok ਪਹੁੰਚਣਗੇ ਅਤੇ ਲਿਬਿੰਗ ਹੈਲੀਪੈਡ ਤੋਂ ਰਾਜ ਭਵਨ ਤੱਕ ਰੋਡ ਸ਼ੋਅ ਕਰਨਗੇ। ਇਸ ਦੌਰਾਨ ਉਹ 4000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਗੌਰਤਲਬ ਹੈ ਕਿ ਸਿੱਕਮ ਨੇ 16 ਮਈ 2025 ਨੂੰ ਰਾਜ ਬਣਨ ਦੇ 50 ਸਾਲ ਪੂਰੇ ਕੀਤੇ ਸਨ ਅਤੇ ਸਾਲ ਭਰ ਚੱਲੇ ਸਮਾਰੋਹਾਂ ਦਾ ਸਮਾਪਨ ਮੰਗਲਵਾਰ ਨੂੰ ਕੀਤਾ ਜਾਵੇਗਾ।