ਨਿਊਜ਼ ਪੰਜਾਬ
27 ਅਪ੍ਰੈਲ 2026
ਐਕਾਨਾ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸੀਜ਼ਨ ਦੇ ਪਹਿਲੇ ਸੁਪਰ ਓਵਰ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਹਰਾਇਆ। ਕੋਲਕਾਤਾ ਵੱਲੋਂ ਬਣਾਏ 155 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਲਖਨਊ ਨੇ ਵੀ 155 ਦੌੜਾਂ ਬਣਾਕੇ ਮੈਚ ਟਾਈ ਕਰ ਦਿੱਤਾ, ਪਰ ਸੁਪਰ ਓਵਰ ਵਿੱਚ ਸੁਨੀਲ ਨਰਾਇਣ ਦੀ ਕਮਾਲ ਦੀ ਗੇਂਦਬਾਜ਼ੀ ਅਤੇ Rinku Singh ਦੇ ਜਿੱਤੂ ਚੌਕੇ ਨੇ ਮੈਚ ਕੋਲਕਾਤਾ ਦੇ ਨਾਮ ਕਰ ਦਿੱਤਾ। ਰਿੰਕੂ ਸਿੰਘ ਨੇ 83 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡ ਕੇ ਮੈਨ ਆਫ ਦ ਮੈਚ ਦਾ ਖਿਤਾਬ ਹਾਸਲ ਕੀਤਾ।
