ਨਿਊਜ਼ ਪੰਜਾਬ
25 ਅਪ੍ਰੈਲ 2026
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਦੇ 7 ਰਾਜ ਸਭਾ ਸਾਂਸਦਾਂ ਵੱਲੋਂ ਪਾਰਟੀ ਛੱਡਣ ਦੇ ਮਾਮਲੇ ‘ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ। ਸੀਐੱਮ ਮਾਨ ਸਾਰੇ ਵਿਧਾਇਕਾਂ ਸਮੇਤ ਦਿੱਲੀ ਜਾ ਕੇ ਰਾਈਟ ਟੂ ਰਿਕਾਲ ਦੀ ਮੰਗ ਉਠਾਉਣਗੇ। ਦੂਜੇ ਪਾਸੇ, ਰਾਜ ਸਭਾ ਮੈਂਬਰ Sanjay Singh ਉਪ ਰਾਸ਼ਟਰਪਤੀ ਕੋਲ ਪਹੁੰਚ ਕੇ ਬਾਗੀ ਸਾਂਸਦਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰਨਗੇ। ਇਸ ਮਾਮਲੇ ‘ਚ Raghav Chadha ਦੇ ਦਾਅਵਿਆਂ ਅਤੇ ਵਿੱਤ ਮੰਤਰੀ Harpal Singh Cheema ਦੇ ਬਿਆਨਾਂ ਨਾਲ ਸਿਆਸੀ ਤਣਾਅ ਹੋਰ ਵਧ ਗਿਆ ਹੈ। ਪਾਰਟੀ ਅੰਦਰੂਨੀ ਖਲਬਲੀ ਵਿਚਕਾਰ Manish Sisodia ਅਤੇ Arvind Kejriwal ਵਿਚਾਲੇ ਮੀਟਿੰਗਾਂ ਵੀ ਤੇਜ਼ ਹੋ ਗਈਆਂ ਹਨ।
