ਨਿਊਜ਼ ਪੰਜਾਬ
14 ਅਪ੍ਰੈਲ 2026
ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ ਆਇਆ ਹੈ ਜਿੱਥੇ Samrat Choudhary ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਇਸ ਦੇ ਨਾਲ ਹੀ ਉਹ ਬੁੱਧਵਾਰ ਨੂੰ ਬਿਹਾਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇਹ ਫੈਸਲਾ ਪਾਰਟੀ ਅੰਦਰ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ, ਜਿਸ ਨਾਲ ਰਾਜ ਵਿੱਚ ਨਵੇਂ ਰਾਜਨੀਤਿਕ ਸਮੀਕਰਨ ਬਣਣ ਦੀ ਸੰਭਾਵਨਾ ਹੈ। ਸਮਰਾਟ ਚੌਧਰੀ ਦੇ ਨੇਤ੍ਰਿਤਵ ਹੇਠ ਭਾਜਪਾ ਸਰਕਾਰ ਵੱਲੋਂ ਵਿਕਾਸ ਅਤੇ ਪ੍ਰਸ਼ਾਸਨਿਕ ਸੁਧਾਰਾਂ ’ਤੇ ਧਿਆਨ ਦੇਣ ਦੀ ਉਮੀਦ ਜਤਾਈ ਜਾ ਰਹੀ ਹੈ।
