ਨਿਊਜ਼ ਪੰਜਾਬ
14 ਅਪ੍ਰੈਲ 2026
ਬਰਨਾਲਾ ਦੇ ਪਿੰਡ ਵਿਧਾਤਾ ਵਿੱਚ ਇਕ ਦੁਖਦਾਈ ਹਾਦਸੇ ਦੌਰਾਨ ਕਿਸਾਨ ਜਸਵਿੰਦਰ ਸਿੰਘ ਦੀ 11,000 ਵੋਲਟ ਦੀ ਬਿਜਲੀ ਤਾਰ ਨਾਲ ਕਰੰਟ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਉਹ ਆਪਣੇ ਖੇਤ ਵਿੱਚ ਕੰਬਾਈਨ ਨਾਲ ਕਣਕ ਦੀ ਵਾਢੀ ਕਰ ਰਿਹਾ ਸੀ, ਜਦੋਂ ਲਟਕਦੀਆਂ ਬਿਜਲੀ ਤਾਰਾਂ ਮਸ਼ੀਨ ਨਾਲ ਛੂਹ ਗਈਆਂ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਸ ਹਾਦਸੇ ਲਈ ਬਿਜਲੀ ਵਿਭਾਗ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੁਆਵਜ਼ੇ ਅਤੇ ਤਾਰਾਂ ਨੂੰ ਉੱਚਾ ਕਰਨ ਦੀ ਮੰਗ ਕੀਤੀ ਹੈ, ਜਦਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
