BBMB ਦੇ ਅਹਿਮ ਅਹੁਦੇ ਹੁਣ ਰਾਸ਼ਟਰੀ ਪੱਧਰ ‘ਤੇ, ਨਿਯਮਾਂ ‘ਚ ਵੱਡਾ ਬਦਲਾਅ

ਨਿਊਜ਼ ਪੰਜਾਬ

14 ਅਪ੍ਰੈਲ 2026

ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਦੇ ਦੋ ਸਭ ਤੋਂ ਮਹੱਤਵਪੂਰਨ ਅਹੁਦਿਆਂ ਲਈ ਨਿਯੁਕਤੀ ਪ੍ਰਕਿਰਿਆ ਵਿੱਚ ਕੇਂਦਰ ਸਰਕਾਰ ਵੱਲੋਂ ਵੱਡਾ ਬਦਲਾਅ ਕੀਤਾ ਗਿਆ ਹੈ। BBMB ਨਿਯਮਾਂ 1974 ਵਿੱਚ ਸੋਧ ਕਰਦੇ ਹੋਏ ਹੁਣ ਇਹ ਲਾਜ਼ਮੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਕਿ ਇੱਕ ਅਧਿਕਾਰੀ ਪੰਜਾਬ ਅਤੇ ਦੂਜਾ ਹਰਿਆਣਾ ਤੋਂ ਹੀ ਹੋਵੇ।

ਨਵੇਂ ਨਿਯਮਾਂ ਅਨੁਸਾਰ, ਹੁਣ ਦੇਸ਼ ਦੇ ਕਿਸੇ ਵੀ ਰਾਜ ਤੋਂ ਯੋਗ ਅਧਿਕਾਰੀ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ ਅਤੇ ਯੋਗਤਾ ਦੇ ਆਧਾਰ ‘ਤੇ ਚੋਣ ਹੋਵੇਗੀ। ਇਸ ਫੈਸਲੇ ਨਾਲ ਨਿਯੁਕਤੀ ਪ੍ਰਕਿਰਿਆ ਹੋਰ ਵਿਸਤ੍ਰਿਤ ਅਤੇ ਮੁਕਾਬਲੇਯੋਗ ਬਣੇਗੀ।