ਡਾ. ਨਵਜੋਤ ਕੌਰ ਸਿੱਧੂ ਦਾ ਵੱਡਾ ਸਿਆਸੀ ਧਮਾਕਾ: ਨਵੀਂ ਪਾਰਟੀ ‘ਭਾਰਤੀ ਰਾਸ਼ਟਰਵਦੀ ਪਾਰਟੀ’ ਦਾ ਐਲਾਨ

ਨਿਊਜ਼ ਪੰਜਾਬ

7 ਅਪ੍ਰੈਲ 2026

Navjot Kaur Sidhu ਨੇ ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੂੰ ਖਾਰਜ ਕਰਦਿਆਂ ਆਪਣੀ ਨਵੀਂ ਰਾਜਨੀਤਿਕ ਪਾਰਟੀ ‘ਭਾਰਤੀ ਰਾਸ਼ਟਰਵਦੀ ਪਾਰਟੀ (ਭਾਰਪਾ)’ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰਾਜਨੀਤਿਕ ਪ੍ਰਣਾਲੀ ਦਾ ਡੂੰਘਾ ਮੁਲਾਂਕਣ ਕਰਨ ਤੋਂ ਬਾਅਦ ਇੱਕ ਨਵਾਂ ਰਾਸ਼ਟਰੀ ਵਿਕਲਪ ਦੇਣ ਦੀ ਲੋੜ ਮਹਿਸੂਸ ਹੋਈ। ਸਿੱਧੂ ਨੇ ਆਪਣੇ ਸੰਦੇਸ਼ ਵਿੱਚ “ਸੱਚ ਅਤੇ ਪਿਆਰ” ਦੇ ਮਾਰਗ ’ਤੇ ਚਲਦਿਆਂ ਲੋਕਾਂ ਦੀ ਸੇਵਾ ਕਰਨ ਦਾ ਵਾਅਦਾ ਕੀਤਾ। ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਟੀਚਾ ਸੂਬੇ ਨੂੰ ਉਸਦੀ ਪੁਰਾਣੀ ਪਛਾਣ—ਪਿਆਰ, ਸਾਂਝੀ ਸੱਭਿਆਚਾਰ ਅਤੇ ਨਿਆਂ—ਵਾਲੀ ਦਿਸ਼ਾ ਵਿੱਚ ਵਾਪਸ ਲੈ ਕੇ ਜਾਣਾ ਹੈ। ਨਾਲ ਹੀ ਉਨ੍ਹਾਂ ਨੇ “ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ” ਸਰਕਾਰ ਦੇਣ ਦੀ ਗੱਲ ਦੁਹਰਾਈ ਅਤੇ ਦੇਸ਼ ਭਰ ਵਿੱਚ ਸਮਾਨ ਸੋਚ ਵਾਲੇ ਲੋਕਾਂ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਵੀ ਜਤਾਇਆ।