ਠੰਡ ਅਤੇ ਧੁੰਦ ਦੇ ਚੱਲਦਿਆਂ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਸਕੂਲਾਂ ਦੀਆਂ ਛੁੱਟੀਆਂ 19 ਜਨਵਰੀ ਤੱਕ ਵਧੀਆਂ

ਨਿਊਜ਼ ਪੰਜਾਬ

16 ਜਨਵਰੀ 2026

ਹਰਿਆਣਾ ਸਰਕਾਰ ਵੱਲੋਂ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਸਕੂਲਾਂ ‘ਚ ਛੁੱਟੀਆਂ ਮੁੜ ਵਧਾਈਆਂ ਗਈਆਂ ਹਨ ਤੇ ਹੁਣ 19 ਜਨਵਰੀ ਨੂੰ ਸਕੂਲ ਖੋਲ੍ਹੇ ਜਾਣਗੇ।

ਹਰਿਆਣਾ ਦੇ ਸਕੂਲਾਂ ਵਿਚ ਛੁੱਟੀਆਂ ਵਧਾ ਦਿੱਤੀਆਂ ਹਨ ਜਿਥੇ ਠੰਡ ਲਗਾਤਾਰ ਵਧ ਰਹੀ ਹੈ। ਧੁੰਦ ਪੈ ਰਹੀ ਹੈ ਤੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ 15 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਸੀ। ਨਵੇਂ ਹੁਕਮਾਂ ਮੁਤਾਬਕ ਸਕੂਲ 17 ਜਨਵਰੀ ਤੱਕ ਬੰਦ ਹਨ ਪਰ 18 ਜਨਵਰੀ ਨੂੰ ਐਤਵਾਰ ਹੋਣ ਕਰਕੇ ਬੱਚਿਆਂ ਨੂੰ ਇਕ ਦਿਨ ਦੀ ਹੋਰ ਰਾਹਤ ਮਿਲੀ ਹੈ ਤੇ ਵਿਦਿਆਰਥੀ 19 ਜਨਵਰੀ ਤੋਂ ਸਕੂਲ ਜਾਣਾ ਸ਼ੁਰੂ ਕਰਨਗੇ।