ਨਿਊਜ਼ ਪੰਜਾਬ
4 ਅਪ੍ਰੈਲ 2026
ਐਕਸ-ਸਰਵਿਸਮੈਨ ਕਨਟ੍ਰਿਬਿਊਟਰੀ ਹੈਲਥ ਸਕੀਮ (Ex-Servicemen Contributory Health Scheme) ਨਾਲ ਜੁੜੇ ਕਥਿਤ ਮੈਡੀਕਲ ਰੀਇੰਬਰਸਮੈਂਟ ਘੁਟਾਲੇ ਵਿੱਚ Central Bureau of Investigation (ਸੀਬੀਆਈ) ਵੱਲੋਂ ਮੁਹਾਲੀ ਅਤੇ ਚੰਡੀਗੜ੍ਹ ਦੇ ਕਈ ਨਿੱਜੀ ਹਸਪਤਾਲਾਂ ਵਿੱਚ ਇਕੱਠੇ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ਵਿੱਚ ਡਾਕਟਰਾਂ ਅਤੇ ਬਿਲਿੰਗ ਕਲਰਕਾਂ ਖ਼ਿਲਾਫ਼ ਐਫਆਈਆਰ ਦਰਜ ਕਰਕੇ ਜਾਂਚ ਨੂੰ ਤੇਜ਼ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ Chandigarh ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਅਤੇ ਸੰਬੰਧਿਤ ਥਾਵਾਂ ‘ਤੇ ਸੀਬੀਆਈ ਦੀਆਂ ਟੀਮਾਂ ਨੇ ਇਕੋ ਸਮੇਂ ਤਲਾਸ਼ੀ ਮੁਹਿੰਮ ਚਲਾਈ। ਸੂਤਰਾਂ ਅਨੁਸਾਰ Manthan Health Care ਅਤੇ Dharam Hospital ਸਮੇਤ ਹੋਰ ਥਾਵਾਂ ‘ਤੇ ਰਿਕਾਰਡ ਖੰਗਾਲੇ ਜਾ ਰਹੇ ਹਨ ਅਤੇ ਦਸਤਾਵੇਜ਼ਾਂ ਦੀ ਗਹਿਰਾਈ ਨਾਲ ਜਾਂਚ ਹੋ ਰਹੀ ਹੈ।
ਸੀਬੀਆਈ ਦੇ ਪ੍ਰਾਰੰਭਿਕ ਨਤੀਜਿਆਂ ਅਨੁਸਾਰ ਘੁਟਾਲੇ ਵਿੱਚ ਨਕਲੀ ਐਮਰਜੈਂਸੀ ਕੇਸ ਬਣਾਕੇ ਵੱਡੇ ਪੱਧਰ ‘ਤੇ ਰੀਇੰਬਰਸਮੈਂਟ ਕਲੇਮ ਕੀਤੇ ਗਏ। ਛਾਪੇਮਾਰੀ ਦੌਰਾਨ ਡਿਜ਼ੀਟਲ ਡਿਵਾਈਸ, ਮਰੀਜ਼ਾਂ ਦੀਆਂ ਫਾਈਲਾਂ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਕਬਜ਼ੇ ਵਿੱਚ ਲਏ ਗਏ ਹਨ, ਜਦਕਿ ਕੁਝ ਮੁਲਜ਼ਮਾਂ ਨਾਲ ਪੁੱਛਗਿੱਛ ਵੀ ਜਾਰੀ ਹੈ।
ਹਾਲਾਂਕਿ Central Bureau of Investigation ਵੱਲੋਂ ਇਸ ਕਾਰਵਾਈ ਬਾਰੇ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਮਾਮਲੇ ਵਿੱਚ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
